ਗੜ੍ਹਸ਼ੰਕਰ, 9 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਇਕ ਔਰਤ ਅਤੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐੱਸ.ਆਈ. ਪਰਮਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਅਤੇ ਚੈਕਿੰਗ ਦੌਰਾਨ ਕੱਚਾ ਰਸਤਾ ਪੁਲ ਨਹਿਰ ਮੋਹਣਵਾਲ ਤੋਂ ਜਸਵਿੰਦਰ ਕੁਮਾਰ ਉਰਫ਼ ਸਨੀ ਪੁੱਤਰ ਨਿਰਮਲ ਦਾਸ ਵਾਸੀ ਮੋਇਲਾ ਵਾਹਿਦਪੁਰ ਪਾਸੋਂ 256 ਗ੍ਰਾਮ ਨਸ਼ੀਲਾ ਪਾਊਡਰ ਅਤੇ ਸੁਨੀਤਾ ਪਤਨੀ ਰੰਜੀਤ ਸਿੰਘ ਵਾਸੀ ਸਹਾਪੁਰ ਥਾਣਾ ਐੱਸ.ਬੀ.ਐ ਸ. ਨਗਰ ਪਾਸੋਂ 252 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਦੋਵਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 22/29-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |