29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਖੁਰਾਲਗੜ੍ਹ ਸਾਹਿਬ ਨੂੰ ਜੋੜਨ ਵਾਲੀਆਂ ਸੜਕਾਂ ਦੀ ਹਾਲਤ ਖਸਤਾ, ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 10-04-2026
ਬੀਣੇਵਾਲ, 9 ਅਪ੍ਰੈਲ (ਬੈਜ ਚੌਧਰੀ)-ਬੇਸ਼ੱਕ ਹਰ ਸਰਕਾਰ ਵੇਲੇ ਇਤਿਹਾਸਕ ਧਰਮ ਅਸਥਾਨ (ਤਪ ਅਸਥਾਨ) ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਅਤੇ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਹਾਲਾਤ ਇਹ ਹਨ ਕਿ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੈ | ਥੋੜ੍ਹੀ ਜਿਹੇ ਮੀਂਹ ਨਾਲ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ | ਵਿਸਾਖੀ ਦਾ ਮੁੱਖ ਮੇਲਾ ਬਹੁਤ ਨੇੜੇ ਹੈ ਤਾਂ ਇਹ ਖਸਤਾ ਹਾਲ ਸੜਕਾਂ ਸ਼ਰਧਾਲੂਆਂ ਲਈ ਵੱਡੀ ਸਮੱਸਿਆ ਬਣ ਸਕਦੀਆਂ ਹਨ | ਹੁਣ ਹਾਲਾਤ ਇਹ ਹਨ ਕਿ ਖੁਰਾਲਗੜ੍ਹ ਸਾਹਿਬ ਨੂੰ ਗੜ੍ਹੀ ਮਾਨਸੋਵਾਲ ਤੋਂ ਜਾਣ ਵਾਲੀ ਸੜਕ 'ਤੇ ਪੈਂਦੀ ਇਕ ਬਹੁਤ ਵੱਡੀ ਪੁਲੀ ਪਿਛਲੇ ਦੋ ਸਾਲਾਂ ਤੋਂ ਹੜ ਦੇ ਪਾਣੀ ਨਾਲ ਟੁੱਟ ਚੁੱਕੀ ਹੈ, ਪਰ ਅੱਜ ਤੱਕ ਕਿਸੇ ਨੇ ਪੁਲੀ ਦੀ ਸਾਰ ਨਹੀਂ ਲਈ | ਦੂਸਰੀ ਸੜਕ ਵਾਇਆ ਹੈਬੋਵਾਲ, ਸੇਖੋਵਾਲ, ਕਾਲੇਵਾਲ-ਬੀਤ ਤੋਂ ਅੱਗੇ ਖੁਰਾਲਗੜ੍ਹ ਸਾਹਿਬ ਨੂੰ ਜੋੜਦੀ ਹੈ, ਇਸ ਸੜਕ 'ਤੇ ਕਈ ਥਾਵਾਂ 'ਤੇ ਸੜਕ ਬੁਰੀ ਤਰ੍ਹਾਂ ਟੁੱਟੀ ਹੋਣ ਕਾਰਨ ਵੱਡੇ ਵੱਡੇ ਖੱਡੇ ਬਣੇ ਹੋਏ ਹਨ, ਜੋ ਕਿ ਥੋੜੀ ਜਿਹੀ ਵੀ ਵਰਖਾ ਹੋਣ ਤੇ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ | ਜ਼ਿਕਰਯੋਗ ਹੈ ਕਿ ਵਿਸਾਖੀ ਦੇ ਮੇਲੇ 'ਤੇ ਲੱਖਾਂ ਦੀ ਗਿਣਤੀ 'ਚ ਸੰਗਤ ਸ਼੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਣ ਆਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 2 ਕਾਬੂ ਅਗਲੀ ਖ਼ਬਰ ਮੁਕੇਰੀਆਂ ਦੇ ਨੌਜਵਾਨ ਰਜਿੰਦਰ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਰ ਕੇ ਮੌਤ
Ad Position 24