29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਚ 'ਗਰੀਨ ਇੰਪੈਕਟ 2 ਵੀਕ ਚੈਲੰਜ' ਨੂੰ ਸਫਲਤਾ ਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 10-04-2026
ਦਸੂਹਾ, 9 ਅਪ੍ਰੈਲ (ਕੌਸ਼ਲ)- ਗੁਰ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਲੋਂ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਐਨ.ਐੱਸ.ਐੱਸ ਵਿੰਗ ਅਤੇ ਈਕੋ ਕਲੱਬ ਦੁਆਰਾ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਰਹਿਨੁਮਾਈ ਹੇਠ 'ਗਰੀਨ ਇੰਪੈਕਟ 2 ਵੀਕ ਚੈਲੰਜ' ਦਾ ਆਯੋਜਨ 5 ਮਾਰਚ 2026 ਤੋਂ 18 ਮਾਰਚ 2026 ਤੱਕ ਕੀਤਾ ਗਿਆ | ਇਸ ਦੋ ਹਫ਼ਤਿਆਂ ਦੇ ਚੈਲੈਂਜ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਣ ਸੁਰੱਖਿਆ ਨਾਲ ਸੰਬੰਧਿਤ ਕਈ ਮਹੱਤਵਪੂਰਨ ਗਤੀਵਿਧੀਆਂ ਵਿਚ ਭਾਗ ਲਿਆ | Tਗਰੀਨ ਪਲੈਜ਼U ਰਾਹੀਂ ਵਿਦਿਆਰਥੀਆਂ ਨੂੰ ਦਿਨ ਚਰਿਆ ਵਿਚ ਛੋਟੇ ਬਦਲਾਅ ਰਾਹੀਂ ਵਾਤਾਵਰਣ ਨੂੰ ਬਚਾਉਣ ਦੀ ਸਿੱਖਿਆ ਦਿੱਤੀ ਗਈ | Tਵੇਸਟ ਆਡਿਟU ਵਿਚ ਗਿੱਲੇ ਅਤੇ ਸੁੱਕੇ ਕਚਰੇ ਦੀ ਵੱਖਰੀ ਕਰਨ ਬਾਰੇ ਜਾਣਕਾਰੀ ਦਿੱਤੀ ਗਈ | Tਪਲਾਸਟਿਕ ਫ਼ਰੀ ਡੇU ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਈ ਗਈ | ਵਾਟਰ ਕੰਜ਼ਰਵੇਸ਼ਨ ਗਤੀਵਿਧੀ ਵਿਚ ਪਾਣੀ ਦੀ ਬੱਚਤ ਲਈ ਲੀਕੇਜ ਠੀਕ ਕੀਤੇ ਗਏ ਅਤੇ ਵਰਤਿਆ ਗਿਆ ਪਾਣੀ ਪੌਦਿਆਂ ਲਈ ਵਰਤਿਆ ਗਿਆ | ਐਨਰਜੀ ਸੇਵਿੰਗ ਦੌਰਾਨ ਸਵਿੱਚ ਬੋਰਡਾਂ 'ਤੇ ਐਨਰਜੀ ਸੇਵਰ ਟੈਗ ਲਗਾਏ ਗਏ ਅਤੇ ਵਿਦਿਆਰਥੀਆਂ ਲਈ ਆਨਲਾਈਨ ਕਵਿਜ ਕਰਵਾਇਆ ਗਿਆ | ਮੈਡੀਸਨਲ ਪਲਾਂਟ ਅਵੇਅਰਨੈੱਸ ਵਿਚ ਅÏਸ਼ਧੀ ਪੌਦਿਆਂ ਬਾਰੇ ਲੈਕਚਰ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਪਹਿਚਾਣ ਕੀਤੀ | ਅਡਾਪਟ ਇਹ ਪਲਾਂਟ ਤਹਿਤ ਵਿਦਿਆਰਥੀਆਂ ਨੇ ਬੋਟੈਨਿਕਲ ਗਾਰਡਨ ਵਿਚ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ | ਕਲੀਨਲੀਨੈਸ ਡਰਾਈਵ ਰਾਹੀਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਗਈ | ਕਲਾਥ ਬੈਗ ਐਕਟੀਵਿਟੀ ਵਿਚ ਕੱਪੜੇ ਅਤੇ ਕਾਗ਼ਜ਼ ਦੇ ਥੈਲੇ ਤਿਆਰ ਕਰਕੇ ਲੋਕਾਂ ਵਿਚ ਵੰਡੇ ਗਏ | ਸਸਟੇਨਏਬਲ ਟਰਾਂਸਪੋਰਟ ਤਹਿਤ ਵਿਦਿਆਰਥੀਆਂ ਨੂੰ ਪੈਦਲ ਜਾਂ ਜਨਤਕ ਆਵਾਜਾਈ ਵਰਤਣ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਫੈਲਾਉਣ ਸਬੰਧੀ ਵੀਡੀਉਜ਼ ਵੀ ਬਣਾਈਆਂ | ਇਸ ਸਫਲ ਆਯੋਜਨ ਲਈ ਕਾਲਜ ਪਿ੍ੰਸੀਪਲ ਡਾ. ਵਰਿੰਦਰ ਕੌਰ ਵੱਲੋਂ ਸੀ.ਈ.ਓ ਸਮਰੱਥ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਹ ਚੈਲੈਂਜ ਸਫਲਤਾਪੂਰਵਕ ਸੰਪੰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਨਾਨ-ਕੰਸਟਰੱਕਸ਼ਨ ਫੀਸ 'ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ- ਪਾਬਲਾ ਅਗਲੀ ਖ਼ਬਰ ਇੰਸਪੈਕਟਰ ਰਮਨਦੀਪ ਕੌਰ ਨੇ ਥਾਣਾ ਮਾਹਿਲਪੁਰ ਦਾ ਚਾਰਜ ਸੰਭਾਲਿਆ
Ad Position 24