29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਾਨ-ਕੰਸਟਰੱਕਸ਼ਨ ਫੀਸ 'ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ- ਪਾਬਲਾ

Ad Position 21
No active advertisement
ਅਜੀਤ ਡੈਸਕ 10-04-2026
ਹੁਸ਼ਿਆਰਪੁਰ, 9 ਅਪ੍ਰੈਲ (ਹਰਪ੍ਰੀਤ ਕੌਰ)- ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਕ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ | ਸਰਕਾਰ ਨੇ ਨਾਨ-ਕੰਸਟਰੱਕਸ਼ਨ ਫੀਸ ਵਿੱਚ 50 ਫੀਸਦੀ ਛੋਟ ਦੇਣ ਸਬੰਧੀ ਵਨ ਟਾਈਮ ਰਿਲੈਕਸੇਸ਼ਨ ਪਾਲਸੀ ਦੀ ਮਿਆਦ ਨੂੰ ਵਧਾ ਕੇ 15 ਜੂਨ ਤੱਕ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਅਲਾਟੀ/ਟਰਾਂਸਫਰ ਕਰਨ ਵਾਲੇ ਹੁਣ ਆਪਣੀਆਂ ਖਾਲੀ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ 'ਤੇ ਗੈਰ-ਉਸਾਰੀ ਫੀਸ ਵਿੱਚ 50 ਪ੍ਰਤੀਸ਼ਤ ਛੋਟ ਦਾ ਲਾਭ ਲੈਣ ਲਈ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰ ਸਕਣਗੇ | ਇਸ ਫੈਸਲੇ ਨਾਲ ਲਾਭਪਾਤਰੀਆਂ ਨੂੰ ਵਿੱਤੀ ਰਾਹਤ ਮਿਲੇਗੀ, ਜਿਸ ਨਾਲ ਉਹ ਬਾਕੀ ਰਕਮ ਆਪਣੇ ਪਲਾਟਾਂ 'ਤੇ ਨਿਰਮਾਣ ਕਾਰਜ ਲਈ ਵਰਤ ਸਕਣਗੇ | ਉਨ੍ਹਾਂ ਦੱਸਿਆ ਕਿ ਇਸ ਨੀਤੀ ਤਹਿਤ ਲਾਭ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਬਿਨੈਕਾਰ ਹੋਰ ਜਾਣਕਾਰੀ ਲਈ ਟਰੱਸਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਘਰੋਟਾ ਸੇਵਾ ਕੇਂਦਰ ਦੀ ਇਮਾਰਤ ਦੇ ਨਿਰਮਾਣ 'ਚ ਦੇਰੀ ਤੋਂ 50 ਪਿੰਡਾਂ ਦੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਚ 'ਗਰੀਨ ਇੰਪੈਕਟ 2 ਵੀਕ ਚੈਲੰਜ' ਨੂੰ ਸਫਲਤਾ ਪੂਰਵਕ ਸਮਾਪਤ
Ad Position 24