ਬੀਣੇਵਾਲ, 9 ਅਪ੍ਰੈਲ (ਬੈਜ ਚੌਧਰੀ)-ਐਸ.ਐਚ.ਓ. ਥਾਣਾ ਗੜ੍ਹਸ਼ੰਕਰ ਦੇ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਂਕਾਰ ਸਿੰਘ ਏ.ਐਸ.ਆਈ. ਇੰਚਾਰਜ ਪੁਲਿਸ ਚੌਕੀ ਬੀਣੇਵਾਲ ਵਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅੱਡਾ ਝੁੰਗੀਆਂ ਭੱਠੇ ਨਜ਼ਦੀਕ ਸ਼ਮਸ਼ਾਨਘਾਟ ਮੋੜ ਲਾਗੇ ਇਕ ਪੈਦਲ ਆਉਂਦੇ ਨੌਜਵਾਨ ਨੂੰ ਸ਼ੱਕ ਪੈਣ 'ਤੇ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 290 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਨੌਜਵਾਨ ਦੀ ਪਹਿਚਾਣ ਬਲਵਿੰਦਰ ਕੁਮਾਰ ਉਰਫ਼ ਬਿੰਦੂ ਉਰਫ਼ ਕਚਿਹਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਦਰਾਣਾ ਵਜੋਂ ਹੋਈ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |