ਅੱਡਾ ਸਰਾ, 9 ਅਪ੍ਰੈਲ (ਮਸੀਤੀ)-ਪਿੰਡ ਮੁਰਾਦਪੁਰ ਨਰਿਆਲ ਅਤੇ ਬੂਰੇ ਰਾਜਪੂਤਾ ਵਿਖੇ ਦੋ ਕਿਸਾਨਾਂ ਦੀਆਂ ਮੋਟਰਾਂ ਨੇੜਿਓਾ ਚੋਰੀ ਹੋਈ ਹੈ | ਚੋਰਾਂ ਨੇ ਪਿੰਡ ਮੁਰਾਦਪੁਰ ਨਰਿਆਲ ਵਾਸੀ ਪੰਚ ਗੁਰਦੀਪ ਸਿੰਘ ਪੁੱਤਰ ਜਵਾਲਾ ਸਿੰਘ ਦੀ ਨੈਨੋਵਾਲ ਰੋਡ ਤੇ ਅਤੇ ਉਕਤ ਪਿੰਡ ਵਾਸੀ ਐਨ.ਆਰ.ਆਈ. ਅਮਰੀਕ ਸਿੰਘ ਪੁੱਤਰ ਵਤਨ ਸਿੰਘ ਦੀ ਪਿੰਡ ਬੂਰੇ ਰਾਜਪੂਤਾਂ ਸਥਿਤ ਜ਼ਮੀਨ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਤੇਲ ਅਤੇ ਪੁਰਜ਼ੇ ਚੋਰੀ ਕਰ ਲਏ | ਚੋਰੀ ਦਾ ਸਵੇਰੇ ਸਮੇਂ ਪਤਾ ਲੱਗਣ 'ਤੇ ਕਿਸਾਨਾਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਬਿਜਲੀ ਵਿਭਾਗ ਨੂੰ ਦਿੱਤੀ |