ਮੁਕੇਰੀਆਂ, 9 ਅਪ੍ਰੈਲ (ਰਾਮਗੜ੍ਹੀਆ)- ਮਾਨਯੋਗ ਹਾਈਕੋਰਟ ਵਲੋਂ ਡੀ.ਏ. ਦਾ ਬਕਾਇਆ 30 ਜੂਨ ਤੱਕ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੇਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ ਕਿਉਂਕਿ ਇਸ ਫ਼ੈਸਲੇ ਨਾਲ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਹੋਣ ਦੀ ਆਸ ਬੱਝ ਚੁੱਕੀ ਹੈ | ਇਹ ਪ੍ਰਗਟਾਵਾ ਮੁਲਾਜ਼ਮ ਆਗੂ ਪਿ੍ੰ. ਗੁਰਦਿਆਲ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣਾਂ ਸਮੇਂ ਕਾਫ਼ੀ ਵਾਅਦੇ ਕੀਤੇ ਸਨ ਪਰ ਸਰਕਾਰ ਆਪਣੇ ਵਾਅਦਿਆਂ 'ਤੇ ਪੂਰਾ ਨਹੀਂ ਉਤਰ ਸਕੀ | ਉਨ੍ਹਾਂ ਕਿਹਾ ਕਈ ਵਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ 'ਤੇ ਜੰੂ ਤੱਕ ਨਹੀਂ ਸਰਕੀ | ਉਨ੍ਹਾਂ ਕਿਹਾ ਹੁਣ ਮਾਨਯੋਗ ਹਾਈਕੋਰਟ ਨੇ ਆਪਣੇ ਫ਼ੈਸਲੇ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਇਤਿਹਾਸਕ ਫ਼ੈਸਲਾ ਸੁਣਾਇਆ ਹੈ | ਉਨ੍ਹਾਂ ਕਿਹਾ ਇਸ ਫ਼ੈਸਲੇ ਨਾਲ ਸੂਬੇ ਦੇ ਲੱਖਾਂ ਕਰਮਚਾਰੀ ਅਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ | ਉਨ੍ਹਾਂ ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ |