ਤਲਵਾੜਾ, 9 ਅਪ੍ਰੈਲ (ਮਨੀਸ਼ਾ ਮਹਿਤਾ)- ਤਲਵਾੜਾ ਨਗਰ ਪੰਚਾਇਤ ਦੇ ਵਾਰਡ ਨੰਬਰ 9 ਵਿਖੇ ਸਥਿਤ ਗਊ ਸ਼ਾਲਾ ਦਾ ਰਸਤਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਨਿਰਮਾਣ ਲਈ ਤਰਸ ਰਿਹਾ ਸੀ | ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਸ੍ਰੀ ਹਰਸ਼ ਕੁਮਾਰ ਆਸ਼ੂ ਅਰੋੜਾ ਨੇ ਇਸ ਰਸਤੇ ਦੇ ਨਿਰਮਾਣ ਦਾ ਨੀਂਹ ਪੱਥਰ ਆਪਣੇ ਕਰ ਕਮਲਾ ਨਾਲ ਰੱਖਿਆ | ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਅਰੋੜਾ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਇਸ ਰਸਤੇ ਦੀ ਸਾਰ ਨਹੀਂ ਪੁੱਛੀ | ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਲਕਾ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਵਲੋਂ ਇਸ ਰਸਤੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਰਸਤੇ ਦੇ ਨਿਰਮਾਣ 'ਤੇ ਲਗਭਗ 4.50 ਲੱਖ ਰੁਪਏ ਖ਼ਰਚ ਆਉਣਗੇ | ਇਸ ਮੌਕੇ ਬਲਾਕ ਪ੍ਰਧਾਨ ਵਿਕਰਾਂਤ ਯੋਤੀ, ਮੀਤ ਪ੍ਰਧਾਨ ਅੰਕੁਸ਼ ਸੂਦ, ਐਮ.ਸੀ. ਪ੍ਰਦੀਪ ਸਰਫ਼ੀ, ਐਮ.ਸੀ. ਪਿ੍ੰਸ ਗਿੱਲ, ਐਮ.ਸੀ. ਕਲਾਵੱਤੀ, ਯੋਤੀ ਸ਼ਰਮਾ, ਦਕਸ਼, ਜਿੰਦਲ, ਸ਼ਿਵਮ ਪਰਮਾਰ, ਅੰਕੁਸ਼ ਸੂਦ ਆਦਿ ਹਾਜ਼ਰ ਸਨ |