ਗੜ੍ਹਸ਼ੰਕਰ, 10 ਅਪ੍ਰੈਲ (ਧਾਲੀਵਾਲ)-ਲਾਇਨਜ਼ ਕਲੱਬ ਗੜ੍ਹਸ਼ੰਕਰ ਨਾਲ ਲੰਮਾ ਅਰਸਾ ਜੁੜੇ ਰਹੇ ਅਤੇ ਅੰਲਾਇਸ ਕਲੱਬ ਗੜ੍ਹਸ਼ੰਕਰ ਦੇ ਸੀਨੀਅਰ ਮੈਂਬਰ, ਫਾਰਮਟ੍ਰੈਕ ਟ੍ਰੈਕਟਰਜ਼ ਏਜੰਸੀ ਰਾਏ ਆਟੋ ਇੰਜੀਨੀਅਰ ਗੜ੍ਹਸ਼ੰਕਰ ਦੇ ਸੀਨੀਅਰ ਮੈਨੇਜਰ, ਸਮਾਜ ਸੇਵੀ ਆਈ. ਐੱਲ. ਤਿਵਾੜੀ ਨਮਿਤ ਸ਼ਰਧਾਂਜਲੀ ਅਤੇ ਰਸਮ ਕਿਰਿਆ ਸਮਾਗਮ ਐੱਮ. ਪੀ. ਰਿਸੋਰਟ ਡਘਾਮ ਵਿਖੇ ਕਰਵਾਇਆ ਗਿਆ | ਇਸ ਮੌਕੇ ਗਰੁੱਪ ਪੁਰਾਣ ਦੇ ਪਾਠ ਉਪਰੰਤ ਸਮਾਗਮ ਦੌਰਾਨ ਸੰਕੀਰਤਨ ਹੋਇਆ ਅਤੇ ਵੱਖ-ਵੱਖ ਬੁਲਾਰਿਆਂ ਨੇ ਆਈ.ਐੱਲ. ਤਿਵਾੜੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾ ਹਮਦਰਦੀ ਜਤਾਈ | ਇਸ ਮੌਕੇ ਸਾਬਕਾ ਐੱਮ. ਪੀ. ਅਵਿਨਾਸ਼ ਰਾਏ ਖੰਨਾ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਨਿਮਿਸ਼ਾ ਮਹਿਤਾ ਭਾਜਪਾ ਹਲਕਾ ਇੰਚਾਰਜ, ਦਰਸ਼ਨ ਸਿੰਘ ਮੱਟੂ, ਡਾ. ਹਰਵਿੰਦਰ ਸਿੰਘ ਬਾਠ, ਪੰਕਜ ਕ੍ਰਿਪਾਲ, ਜਸਵੀਰ ਸਿੰਘ ਔਲਖ ਪੁਰਖੋਵਾਲ, ਆਰ.ਪੀ. ਸੋਨੀ, ਐਡਵੋਕੇਟ ਰਾਮ ਨਾਥ ਰਾਏ, ਇੰਜ. ਅਰਜੁਨ ਦੇਵ, ਪ੍ਰੇਮ ਸਿੰਘ ਸੈਣੀ, ਇੰਜ. ਸਤਵਿੰਦਰ ਸਿੰਘ, ਵਿਵੇਕ ਖੰਨਾ, ਵਿਜੇ ਹਾਂਡਾ, ਅਸ਼ੋਕ ਸੋਬਤੀ, ਪ੍ਰਣਵ ਕ੍ਰਿਪਾਲ, ਡਾ. ਦਲਜੀਤ ਸਿੰਘ ਲੌਂਗੀਆਂ, ਕੁਲਦੀਪ ਸਿੰਘ ਸਤਨੌਰ, ਯੋਗ ਰਾਜ ਗੰਭੀਰ, ਐਡਵੋਕੇਟ ਹਰਪ੍ਰੀਤ ਸਿੰਘ, ਦੀਪਕ ਕੁਮਾਰ ਕੌਂਸਲਰ, ਕੁਲਵਿੰਦਰ ਸੰਘਾ, ਰਾਕੇਸ਼ ਓਹਰੀ, ਹਰਪ੍ਰੀਤ ਬੈਂਸ, ਰਾਕੇਸ਼ ਕਪੂਰ, ਦੀਪਕ ਖੁਰਾਣਾ ਤੇ ਹੋਰਨਾਂ ਨੇ ਹਾਜ਼ਰੀ ਭਰਦਿਆਂ ਪ੍ਰੋਮਿਲਾ ਦਿਵਾੜੀ, ਸੁਧੀਰ ਤਿਵਾੜੀ, ਰੋਹਿਤ ਤਿਵਾੜੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |