04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਭਾਜਪਾ ਦਾ ਪੰਡਿਤ ਦੀਨ ਦਿਆਲ ਉਪਦਾਏ ਟੇ੍ਰਨਿੰਗ ਪ੍ਰੋਗਰਾਮ 18 ਨੂੰ

Ad Position 21
No active advertisement
ਅਜੀਤ ਡੈਸਕ 17-04-2026
ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਭਾਜਪਾ ਅਹਿਰਾਣਾ ਕਲਾਂ ਮੰਡਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕੱਤਰਤਾ ਮੰਡਲ ਪ੍ਰਧਾਨ ਬਲਰਾਮ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕਾ ਇੰਚਾਰਜ ਤੇ ਕੌਂਮੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਹੰਦੋਵਾਲ ਵਿਖੇ 18 ਅਪ੍ਰੈਲ ਨੂੰ ਪੰਡਿਤ ਦੀਨ ਦਿਆਲ ਉਪਦਾਏ ਟੇ੍ਰਨਿੰਗ ਪ੍ਰੋਗਰਾਮ ਭਾਜਪਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਕੇਂਦਰੀ ਲੀਡਰਸ਼ਿਪ ਵੀ ਪਹੁੰਚੇਗੀ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ | ਉਨ੍ਹਾ ਦੱਸਿਆ ਕਿ ਇਸ ਕੈਂਪ 'ਚ ਪੰਜੇ ਮੰਡਲਾਂ ਤੋਂ ਵੱਡੀ ਗਿਣਤੀ 'ਚ ਵਰਕਰ ਭਾਗ ਲੈਣਗੇ | ਇਸ ਮੌਕੇ ਮੈਥਲੀ ਸ਼ਰਮਾ , ਮਨੋਜ ਕੁਮਾਰ, ਰੋਹਿਤ ਕੈਂਪ, ਕੁਲਦੀਪ ਰਾਏ, ਲਖਨ, ਲਵਜੋਤ, ਸੁਖਜੀਤ ਬਾੜੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਹਲਕਾ ਚੱਬੇਵਾਲ 'ਚ ਬਿਜਲੀ ਦੀ ਸਪਲਾਈ 8 ਘੰਟੇ ਕਰਨ ਦੀ ਮੰਗ ਅਗਲੀ ਖ਼ਬਰ ਕੈਲੀਫੋਰਨੀਆਂ 'ਚ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸੋਨ ਤਗਮੇ ਨਾਲ ਸਨਮਾਨਿਤ
Ad Position 24