ਸਾਨ ਫਰਾਂਸਿਸਕੋ, 16 ਅਪ੍ਰੈਲ (ਐਸ. ਅਸ਼ੋਕ ਭÏਰਾ)-ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਨਟੀਕਾ,ਕੈਲੀਫੋਰਨੀਆਂ ਵਿਖੇ ਖਾਲਸਾ ਸਾਜਨਾ ਦਿਵਸ ਦੇ ਖਾਸ ਸਮਾਗਮਾਂ ਮੌਕੇ ਪੰਥ ਦੇ ਮਹਾਨ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਗਿੱਲਸਨ ਜਵੈਲਰਸ ਬੇਕਰਸਫੀਲਡ ਦੇ ਲਖਵੀਰ ਸਿੰਘ ਗਿੱਲ ਵੱਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ | ਇਸੇ ਮÏਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਰਨੈਲ ਸਿੰਘ, ਬਾਬਾ ਸਰਵਣ ਸਿੰਘ, ਭਾਈ ਸਾਹਿਬ ਸਿੰਘ ਤੇ ਬਾਬਾ ਜੋਗਿੰਦਰ ਸਿੰਘ ਵੱਲੋਂ ਵੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ | ਵਿਸਾਖੀ ਦੇ ਸੰਬੰਧ ਵਿਚ ਗੁਰੂਘਰ ਵਿਖੇ ਵੱਡੇ ਦਿਵਾਨਾਂ 'ਚ ਗਿਆਨੀ ਮੋਰਾਂਵਾਲੀ ਦੇ ਜਥੇ ਨੇ ਪੰਜ ਦਿਨ ਲਗਾਤਾਰ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼੍ਰੋਮਣੀ ਢਾਡੀ ਸਭਾ ਬਾਬਾ ਨੱਥਾ ਜੀ ਬਾਬਾ ਅਬਦੁੱਲਾ ਜੀ ਦੇ ਚੇਅਰਮੈਨ ਢਾਡੀ ਤਲਵੀਰ ਸਿੰਘ ਕੋਮਲ ਨੇ ਵੀ ਮੋਰਾਂਵਾਲੀ ਨਾਲ ਸੇਵਾ ਨਿਭਾਈ ਤੇ ਇਸ ਮÏਕੇ ਕਵੀਸ਼ਰੀ ਜਥਾ ਸਰਵਣ ਸਿੰਘ, ਹਰਦੀਪ ਸਿੰਘ ਕਵੀਸ਼ਰ, ਸਕੱਤਰ ਸਿੰਘ, ਨਿਰਲੇਪ ਸਿੰਘ, ਗੁਰਦੇਵ ਸਿੰਘ ਨੇ ਕਵੀਸ਼ਰੀ ਦਾ ਰੰਗ ਪੇਸ਼ ਕੀਤਾ | ਇਸ ਮÏਕੇ ਭਾਈ ਪਰਮਜੀਤ ਸਿੰਘ ਪੰਮਾ, ਅੰਮਿ੍ਤਪਾਲ ਸਿੰਘ, ਰੋਬਿਨ ਸਿੰਘ ਨੇ ਵੀ ਹਾਜਰੀ ਭਰੀ |