04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਮਰੀਕਾ ਨੇ ਈਰਾਨ ਜੰਗ 'ਤੇ ਹੁਣ ਤੱਕ 51 ਅਰਬ ਡਾਲਰ ਖ਼ਰਚ ਕੀਤੇ <br/>

Ad Position 21
No active advertisement
ਅਜੀਤ ਡੈਸਕ 17-04-2026
ਸਾਨ ਫਰਾਂਸਿਸਕੋ, 16 ਅਪ੍ਰੈਲ (ਐੱਸ. ਅਸ਼ੋਕ ਭੌਰਾ)-ਜਿਵੇਂ-ਜਿਵੇਂ ਅਮਰੀਕਾ-ਈਰਾਨ ਜੰਗ ਲੰਬੀ ਹੁੰਦੀ ਜਾ ਰਿਹਾ ਹੈ ਇਸ ਦੀ ਲਾਗਤ ਵੀ ਲਗਾਤਾਰ ਵਧ ਰਹੀ ਹੈ, ਜੋ ਕਿ ਹੁਣ ਅਰਬਾਂ ਡਾਲਰਾਂ ਤੱਕ ਪਹੁੰਚ ਗਈ ਹੈ | ਪ੍ਰਾਪਤ ਅੰਕੜੇ ਅਨੁਸਾਰ ਅਮਰੀਕਾ ਨੇ ਹੁਣ ਤੱਕ ਲਗਭਗ 51 ਬਿਲੀਅਨ (ਅਰਬ) ਡਾਲਰ ਖ਼ਰਚ ਕੀਤੇ ਹਨ | ਇਹ ਅੰਕੜਾ ਪੈਂਟਾਗਨ ਵਲੋਂ ਰਿਪੋਰਟ ਕੀਤੇ ਅੰਕੜਿਆਂ ਅਨੁਸਾਰ ਸ਼ੁਰੂਆਤੀ ਹਮਲਿਆਂ ਦੇ ਪਹਿਲੇ ਹਫ਼ਤੇ ਦੌਰਾਨ ਖ਼ਰਚ ਕੀਤੇ ਗਏ 11.3 ਬਿਲੀਅਨ 'ਤੇ ਆਧਾਰਿਤ ਹੈ, ਜਿਸ ਤੋਂ ਬਾਅਦ ਚੱਲ ਰਹੇ ਖ਼ਰਚਿਆਂ ਵਿਚ ਲਗਭਗ 1 ਅਰਬ ਡਾਲਰ ਪ੍ਰਤੀ ਦਿਨ ਹੈ ਤੇ ਟਕਰਾਅ ਦੇ ਲਗਭਗ 46 ਦਿਨਾਂ ਬਾਅਦ, ਇਹ ਕੁੱਲ ਖ਼ਰਚ 51 ਬਿਲੀਅਨ ਦੇ ਨੇੜੇ ਪੁੱਜ ਜਾਂਦਾ ਹੈ | 'ਵਾਲ ਸਟਰੀਟ ਜਰਨਲ' ਦੀ ਇਕ ਰਿਪੋਰਟ ਪੈਂਟਾਗਨ ਦੇ ਇਕ ਸੀਨੀਅਰ ਬਜਟ ਅਧਿਕਾਰੀ ਦਾ ਹਵਾਲਾ ਦਿੰਦੀ ਹੈ ਜੋ ਕਿ ਹੁਣ ਤੱਕ ਲਾਗਤ ਨੂੰ 25 ਬਿਲੀਅਨ ਡਾਲਰ ਤੋਂ ਵੱਧ ਤੇ 35 ਬਿਲੀਅਨ ਡਾਲਰ ਦੇ ਦਰਮਿਆਨ ਦੱਸਦੀ ਹੈ | ਦੂਜੇ ਪਾਸੇ ਵੇਖੀਏ ਤਾਂ ਈਰਾਨ ਯੁੱਧ ਦੀ ਲਾਗਤ ਅਜੇ ਵੀ ਸੰਘੀ ਸਰਕਾਰ ਦੇ ਸਭ ਤੋਂ ਵੱਡੇ ਖ਼ਰਚਿਆਂ ਤੋਂ ਬਹੁਤ ਘੱਟ ਹੈ | ਇਸ ਵਿੱਤੀ ਸਾਲ ਲਈ ਅਮਰੀਕੀ ਖ਼ਜ਼ਾਨਾ ਅੰਕੜਿਆਂ ਅਨੁਸਾਰ ਸਮਾਜਿਕ ਸੁਰੱਖਿਆ ਲਈ 818 ਬਿਲੀਅਨ ਡਾਲਰ, ਸਿਹਤ ਸੰਭਾਲ ਲਈ 509 ਬਿਲੀਅਨ, ਰੱਖਿਆ ਲਈ 481 ਬਿਲੀਅਨ, ਸਿੱਖਿਆ ਲਈ 88 ਬਿਲੀਅਨ ਤੇ ਆਵਾਜਾਈ ਲਈ 63 ਬਿਲੀਅਨ ਡਾਲਰ ਰੱਖੇ ਗਏ ਹਨ | ਈਰਾਨ ਯੁੱਧ ਨੂੰ ਮੌਜੂਦਾ ਰੱਖਿਆ ਬਜਟ ਵਿਚੋਂ ਫ਼ੰਡ ਦਿੱਤਾ ਜਾ ਰਿਹਾ ਹੈ ਪਰ ਵਾਧੂ ਫੰਡਿੰਗ ਬੇਨਤੀਆਂ ਦੇ ਨਾਲ ਸਮੁੱਚੇ ਫ਼ੌਜੀ ਖ਼ਰਚਿਆਂ 'ਤੇ ਦਬਾਅ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆਂ 'ਚ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸੋਨ ਤਗਮੇ ਨਾਲ ਸਨਮਾਨਿਤ ਅਗਲੀ ਖ਼ਬਰ ਪੰਜਾਬੀ ਰੇਡੀਓ ਹੋਸਟ ਨੂੰ ਨਸ਼ਾ ਤਸਕਰੀ ਮਾਮਲੇ 'ਚ ਸਾਢੇ 5 ਸਾਲ ਦੀ ਕੈਦ <br/>
Ad Position 24