ਨਿਊ ਵੈਸਟਮਿੰਸਟਰ, 16 ਅਪ੍ਰੈਲ (ਇੰਟ.)-ਬਿ੍ਟਿਸ਼ ਕੋਲੰਬੀਆ ਦੀ ਇਕ ਅਦਾਲਤ ਨੇ ਕੈਨੇਡਾ ਸਥਿਤ ਇਕ ਪੰਜਾਬੀ ਰੇਡੀਓ ਹੋਸਟ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ 'ਚ ਸਾਢੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਨੇ ਉਸਨੂੰ 83 ਕਰੋੜ ਰੁਪਏ ਦੀ ਮੈਥਾਮਫੇਟਾਮਾਈਨ ਰੱਖਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਸੀ | ਹਾਲਾਂਕਿ ਉਸਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਉਹ ਤਸਕਰੀ 'ਚ ਸ਼ਾਮਲ ਨਹੀਂ ਸੀ, ਉਸਦੇ ਮੋਬਾਈਲ ਫੋਨ ਤੋਂ ਬਰਾਮਦ ਹੋਏ ਸੁਨੇਹਿਆਂ ਤੋਂ ਪਤਾ ਚੱਲਿਆ ਕਿ ਉਹ ਨਾ ਸਿਰਫ ਇਸ ਕਾਰਵਾਈ ਵਿਚ ਇਕ ਇੱਛੁਕ ਭਾਗੀਦਾਰ ਸੀ ਬਲਕਿ ਤਸਕਰੀ ਰਿੰਗ ਦੇ ਅੰਦਰ ਇਕ ਭਰੋਸੇਯੋਗ ਸਾਥੀ ਵੀ ਸੀ | ਸੁਖਵਿੰਦਰ ਕÏਰ ਸੰਘਾ (47), ਜਿਸਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ, ਨਕੋਦਰ ਨਾਲ ਸੰਬੰਧਿਤ ਹੈ | ਹਾਲਾਂਕਿ, ਉਸਦਾ ਜਨਮ ਪਿ੍ੰਸ ਜਾਰਜ, ਕੈਨੇਡਾ 'ਚ ਹੋਇਆ ਸੀ | ਪਿਛਲੇ ਦਹਾਕੇ ਦÏਰਾਨ, ਉਸਨੇ ਪੰਜਾਬੀ ਰੇਡੀਓ ਉਦਯੋਗ ਵਿਚ ਆਪਣੇ ਲਈ ਇਕ ਸਥਾਨ ਬਣਾਇਆ ਸੀ | ਉਸਨੇ ਇਕ ਫ੍ਰੀਲਾਂਸ ਰੇਡੀਓ ਤੇ ਟੀ.ਵੀ. ਹੋਸਟ ਵਜੋਂ ਕੰਮ ਕੀਤਾ ਤੇ ਜਲਦੀ ਹੀ ਪੰਜਾਬੀ ਭਾਈਚਾਰੇ ਵਿਚ ਇਕ ਪ੍ਰਮੁੱਖ ਹਸਤੀ ਬਣ ਗਈ | ਉਸਦੇ ਸ਼ੋਅ ਵਿੱਚ ਅਕਸਰ ਉੱਚ-ਪ੍ਰੋਫਾਈਲ ਸਿਆਸਤਦਾਨ, ਪੁਲਿਸ ਅਧਿਕਾਰੀ ਤੇ ਮਸ਼ਹੂਰ ਹਸਤੀਆਂ ਸ਼ਾਮਲ ਹੁੰਦੀਆਂ ਸਨ |