04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਾਣਾ ਮੰਡੀ ਘੋਗਰਾ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

Ad Position 21
No active advertisement
ਅਜੀਤ ਡੈਸਕ 17-04-2026
ਘੋਗਰਾ, 16 ਅਪ੍ਰੈਲ (ਆਰ. ਐੱਸ. ਸਲਾਰੀਆ)-ਦਾਣਾ ਮੰਡੀ ਘੋਗਰਾ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰੀ ਖ਼ਰੀਦ ਵੀ ਸ਼ੁਰੂ ਹੋ ਚੁੱਕੀ ਹੈ ਤੇ ਬਾਰਦਾਣੇ ਦੀ ਵੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ, ਪਰ ਲਿਫ਼ਟਿੰਗ ਨਾ ਹੋਣ ਕਰਕੇ ਦਾਣਾ ਮੰਡੀ ਘੋਗਰਾ ਵਿਚ ਕਣਕ ਦੇ ਖੁੱਲੇ੍ਹ ਅੰਬਾਰ ਹੇਠ ਫ਼ਸਲਾਂ ਦੇ ਢੇਰ ਲੱਗੇ ਹੋਏ ਹਨ | ਜਾਣਕਾਰੀ ਦਿੰਦੇ ਹੋਏ ਮੰਡੀ ਆੜ੍ਹਤੀਆਂ ਅਤੇ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿਚ ਕਿਸੇ ਵੀ ਕਿਸੇ ਦੀ ਕੋਈ ਕਮੀ ਨਹੀਂ ਹੈ, ਪਰ ਲਿਫ਼ਟਿੰਗ ਨਾ ਹੋਣ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ ਮੌਸਮ ਵਿਭਾਗ ਵਲੋਂ ਅਗਲੇ 24 ਤੋਂ 48 ਘੰਟਿਆਂ ਵਿਚ ਹਲਕੀ ਤੋਂ ਦਰਮਿਆਨੀ ਵਰਖਾ ਵੀ ਦੱਸੀ ਹੋਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਚਿੰਤਾਵਾਂ ਵਿਚ ਡੁੱਬੇ ਹੋਏ ਹਨ | ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਣਕ ਦੀ ਲਿਫ਼ਟਿੰਗ ਕਰਵਾਈ ਜਾਵੇ ਤਾਂ ਵਰਖਾ ਨਾਲ ਕੋਈ ਸਮੱਸਿਆ ਨਾ ਆ ਸਕੇ |
Ad Position 22
No active advertisement
ਪਿਛਲੀ ਖ਼ਬਰ ਕਿਸੇ ਦੇ ਘਰ ਦੀਆਂ ਕੰਧਾਂ, ਛੱਤਾਂ ਤੋੜਨ ਨਾਲ ਪੰਜਾਬ ਨਸ਼ਾ ਮੁਕਤੀ ਨਹੀਂ ਹੋਵੇਗਾ- ਪ੍ਰੋ. ਚੀਮਾ ਅਗਲੀ ਖ਼ਬਰ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਡਵਿੱਡਾ ਅਹਿਰਾਣਾ ਦੇ ਵੇਲਣੇ 'ਤੇ ਬਣ ਰਿਹੈ ਕੈਮੀਕਲ ਵਾਲਾ ਗੁੜ੍ਹ
Ad Position 24