01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਐਵਰੈਸਟ ਬੇਸ ਕੈਂਪ ਫਤਹਿ ਕਰਕੇ ਵਾਪਸ ਆਏ ਗੁਰਚਰਨ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 17-04-2026
ਹੁਸ਼ਿਆਰਪੁਰ, 16 ਅਪ੍ਰੈਲ (ਹਰਪ੍ਰੀਤ ਕੌਰ)-ਜ਼ਿਲ੍ਹੇ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਟਰੈਕਰ ਗੁਰਚਰਨ ਸਿੰਘ ਦਾ ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਵੱਲੋਂ ਸਨਮਾਨ ਕੀਤਾ ਗਿਆ | ਗੁਰਚਰਨ ਸਿੰਘ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਮਾਊਾਟ ਐਵਰੈਸਟ ਦੇ ਬੇਸ ਕੈਂਪ ਤੱਕ ਸਫਲ ਟਰੈਕ ਪੂਰਾ ਕਰਕੇ ਤਿਰੰਗਾ ਲਹਿਰਾਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਮਾਣ ਦੀ ਲਹਿਰ ਦੌੜ ਗਈ | ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਗੁਰਚਰਨ ਸਿੰਘ ਦੀ ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਕਾਮਯਾਬੀ ਹੈ, ਸਗੋਂ ਪੂਰੇ ਹੁਸ਼ਿਆਰਪੁਰ ਲਈ ਮਾਣ ਦੀ ਗੱਲ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਜਿਹੀਆਂ ਸਾਹਸਿਕ ਗਤੀਵਿਧੀਆਂ ਤੋਂ ਪ੍ਰੇਰਣਾ ਲੈਣ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰਨ | ਗੁਰਚਰਨ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਸਾਥੀਆਂ ਸੀਨੀਅਰ ਟਰੈਕਰ ਹਰਦੀਪ ਜੌਹਲ ਅਤੇ ਤਲਵਿੰਦਰ ਸਿੰਘ ਨਾਲ ਨੇਪਾਲ ਦੇ ਲੁਕਲਾ ਤੋਂ ਟਰੈਕਿੰਗ ਦੀ ਸ਼ੁਰੂਆਤ ਕੀਤੀ | ਮੁਸ਼ਕਿਲ ਮੌਸਮ ਅਤੇ ਚੁਣੌਤੀਪੂਰਨ ਰਸਤੇ ਦੇ ਬਾਵਜੂਦ ਟੀਮ ਨੇ ਫਾਕਡਿੰਗ, ਨਾਮਚੇ ਬਾਜ਼ਾਰ, ਤੇਂਗਬੋਚੇ, ਡਿੰਗਬੋਚੇ, ਲੋਬੁਚੇ ਅਤੇ ਗੋਰਖਸ਼ੇਪ ਵਰਗੇ ਮਹੱਤਵਪੂਰਨ ਪੜਾਅ ਸਫ਼ਲਤਾ ਪੂਰਵਕ ਪਾਰ ਕੀਤੇ | ਉਨ੍ਹਾਂ ਦੱਸਿਆ ਕਿ ਛੇਵੇਂ ਦਿਨ ਟੀਮ 5364 ਮੀਟਰ ਦੀ ਉਚਾਈ 'ਤੇ ਸਥਿਤ ਐਵਰੈਸਟ ਬੇਸ ਕੈਂਪ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ ਭਾਰਤੀ ਤਿਰੰਗਾ ਲਹਿਰਾ ਕੇ ਆਪਣੀ ਕਾਮਯਾਬੀ ਦਾ ਜਸ਼ਨ ਮਨਾਇਆ | ਬੇਸ ਕੈਂਪ 'ਤੇ ਕਰੀਬ ਅੱਧਾ ਘੰਟਾ ਬਿਤਾਉਣ ਤੋਂ ਬਾਅਦ ਟੀਮ ਨੇ ਵਾਪਸੀ ਸ਼ੁਰੂ ਕੀਤੀ ਅਤੇ ਤਿੰਨ ਦਿਨਾਂ ਵਿੱਚ ਮੁੜ ਲੁਕਲਾ ਪਹੁੰਚ ਗਈ | ਗੁਰਚਰਨ ਸਿੰਘ ਨੇ ਕਿਹਾ ਕਿ ਐਵਰੈਸਟ ਬੇਸ ਕੈਂਪ ਤੱਕ ਪਹੁੰਚਣਾ ਉਨ੍ਹਾਂ ਦਾ ਲੰਬੇ ਸਮੇਂ ਤੋਂ ਸੁਪਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਟਰੈਕ ਸਿਰਫ਼ 9 ਦਿਨਾਂ ਵਿਚ ਪੂਰਾ ਕੀਤਾ | ਇਸ ਮੌਕੇ ਕਲੱਬ ਦੇ ਮੈਂਬਰ ਰਜਨੀਸ਼ ਕੁਮਾਰ ਗੁਲਿਆਨੀ, ਮਨੁ ਸ਼ਰਮਾ, ਵਿਕਾਸ ਠਾਕੁਰ, ਪਰਵੀਨ ਗੁਲਿਆਨੀ, ਪੂਨਮ ਸ਼ਰਮਾ, ਰੁਚੀ ਠਾਕੁਰ, ਭਰਤ ਬੱਗਾ, ਕਵਿਤਾ ਸ਼ਰਮਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਮੁਕੇਰੀਆਂ ਦੀਆਂ ਬੈਂਕਾਂ 'ਚ ਨਕਦੀ ਨਾ ਮਿਲਣ ਕਾਰਨ ਲੋਕ ਹੋ ਰਹੇ ਖੱਜਲ ਖ਼ੁਆਰ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ
Ad Position 24