01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਲਕਾ ਮੁਕੇਰੀਆਂ ਦੀਆਂ ਬੈਂਕਾਂ 'ਚ ਨਕਦੀ ਨਾ ਮਿਲਣ ਕਾਰਨ ਲੋਕ ਹੋ ਰਹੇ ਖੱਜਲ ਖ਼ੁਆਰ

Ad Position 21
No active advertisement
ਅਜੀਤ ਡੈਸਕ 17-04-2026
ਮੁਕੇਰੀਆਂ, 16 ਅਪ੍ਰੈਲ (ਰਾਮਗੜ੍ਹੀਆ)-ਪਿਛਲੇ ਕਰੀਬ ਇਕ ਹਫ਼ਤੇ ਤੋਂ ਪੰਜਾਬ ਨੈਸ਼ਨਲ ਬੈਂਕ ਸਮੇਤ ਹੋਰ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿਚ ਲੋਕਾਂ ਨੂੰ ਨਕਦੀ ਨਾ ਮਿਲਣ ਕਾਰਨ ਭਾਰੀ ਖੱਜਲ ਖ਼ੁਆਰੀ ਜਿੱਥੇ ਉਠਾਉਣੀ ਪੈ ਰਹੀ ਹੈ ਉੱਥੇ ਹੀ ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਕੈਸ਼ ਨਾ ਮਿਲਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਵੀ ਉਠਾਉਣੀ ਪੈ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਦੌਰਾਨ ਅੱਧਾ ਹਫ਼ਤਾ ਸਰਕਾਰੀ ਛੁੱਟੀਆਂ ਕਾਰਨ ਬੈਂਕ ਜਿੱਥੇ ਬੰਦ ਰਹੇ ਉੱਥੇ ਹੀ ਇਸ ਸਮੇਂ ਦੌਰਾਨ ਏ.ਟੀ.ਐੱਮ. ਮਸ਼ੀਨਾਂ ਵੀ ਖ਼ਾਲੀ ਰਹੀਆਂ, ਜਿਸ ਕਾਰਨ ਹੁਣ ਵਰਕਿੰਗ ਦਿਨਾਂ ਦੌਰਾਨ ਜਿੱਥੇ ਬੈਂਕਾਂ ਵਿਚ ਪੈਸੇ ਕਢਵਾਉਣ ਲਈ ਗ੍ਰਾਹਕਾਂ ਦੀਆਂ ਭੀੜਾਂ ਲੱਗ ਗਈਆਂ ਉੱਥੇ ਹੀ ਬੈਂਕਾਂ ਵਿਚ ਨਗਦੀ ਦੀ ਕਮੀ ਕਾਰਨ ਬੈਂਕ ਦੇ ਗ੍ਰਾਹਕਾਂ ਨੂੰ ਕੈਸ਼ ਵੀ ਨਹੀਂ ਮਿਲ ਰਿਹਾ | ਬੈਂਕਾਂ ਦੇ ਕਰਮਚਾਰੀਆਂ ਨੂੰ ਵੀ ਇਸ ਸਮੇਂ ਕੈਸ਼ ਦੀ ਕਿੱਲਤ ਮਹਿਸੂਸ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਾਹਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ | ਬੈਂਕ ਅਧਿਕਾਰੀਆਂ ਅਨੁਸਾਰ ਮਾਰਕੀਟ ਵਿਚੋਂ ਕੈਸ਼ ਬਹੁਤ ਘੱਟ ਬੈਂਕਾਂ ਵਿਚ ਜਮਾਂ ਹੋ ਰਿਹਾ ਹੈ ਜਿਸ ਕਾਰਨ ਹਰ ਪਾਸੇ ਕੈਸ਼ ਦੀ ਭਾਰੀ ਕਿੱਲਤ ਮਹਿਸੂਸ ਹੋ ਰਹੀ ਹੈ | ਦੂਸਰੇ ਪਾਸੇ ਏ.ਟੀ.ਅੱੈਮ. ਮਸ਼ੀਨਾਂ ਵਿਚ ਕੈਸ਼ ਪਾਉਣ ਵਾਲੀਆਂ ਏਜੰਸੀਆਂ ਦੇ ਵੀ ਹੱਥ ਖੜ੍ਹੇ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਛੁੱਟੀਆਂ ਦੌਰਾਨ ਵੀ ਮਸ਼ੀਨਾਂ ਖ਼ਾਲੀ ਰਹੀਆਂ ਅਤੇ ਵਰਕਿੰਗ ਦੌਰਾਨ ਵੀ ਕੁੱਝ ਸਮੇਂ 'ਚ ਹੀ ਮਸ਼ੀਨਾਂ ਵਿਚੋਂ ਕੈਸ਼ ਖ਼ਤਮ ਹੋ ਗਿਆ | ਆਮ ਜਨਤਾ ਦੀ ਸਰਕਾਰ ਤੋਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਹੈ ਕਿ ਇਸ ਸਮੇਂ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕੈਸ਼ ਨਾ ਮਿਲਣ ਕਾਰਨ ਡੀਜ਼ਲ ਅਤੇ ਲੇਬਰ ਦੇ ਪੈਸੇ ਦੇਣ ਵਿਚ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਕਿਉਂਕਿ ਮੰਡੀਆਂ ਵਿਚ ਭਾਵੇਂ ਸਰਕਾਰ ਵਲੋਂ ਸਰਕਾਰੀ ਖ਼ਰੀਦ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਅਤੇ ਮੰਡੀਆਂ ਵਿਚ ਵੱਡੇ ਪੱਧਰ 'ਤੇ ਕਣਕ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਅਜੇ ਤੱਕ ਕਿਸਾਨਾਂ ਦੀਆਂ ਢੇਰੀਆਂ ਨਾ ਤੁਲਣ ਕਾਰਨ ਉਨ੍ਹਾਂ ਨੂੰ ਕਣਕ ਦੀ ਪੇਮੈਂਟ ਮਿਲਣ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਮੁਕੇਰੀਆਂ ਦੀਆਂ ਬੈਂਕਾਂ 'ਚ ਨਕਦੀ ਨਾ ਮਿਲਣ ਕਾਰਨ ਲੋਕ ਹੋ ਰਹੇ ਖੱਜਲ ਖ਼ੁਆਰ ਅਗਲੀ ਖ਼ਬਰ ਐਵਰੈਸਟ ਬੇਸ ਕੈਂਪ ਫਤਹਿ ਕਰਕੇ ਵਾਪਸ ਆਏ ਗੁਰਚਰਨ ਸਿੰਘ ਦਾ ਸਨਮਾਨ
Ad Position 24