ਸ਼ਾਮਚੁਰਾਸੀ, 16 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਡੇਰਾ ਬਾਬਾ ਜਵਾਹਰ ਦਾਸ ਸੂਸਾਂ (ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਚੈਰੀਟੇਬਲ ਟਰੱਸਟ) ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੇ ਪ੍ਰਬੰਧਾਂ ਹੇਠ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਸਜਾਏ ਦੀਵਾਨ ਦੌਰਾਨ ਜਥੇਦਾਰ ਹਰਭਜਨ ਸਿੰਘ ਸੇਠ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਅਜਿਹੀ ਸਿਰਜਣਾ ਕੀਤੀ, ਜਿਸ ਨਾਲ ਜਿੱਥੇ ਜੁਲਮ ਨੂੰ ਭਾਰੀ ਠੱਲਪਈ, ਉੱਥੇ ਦੱਬੇ-ਕੁਚਲੇ ਅਤੇ ਕਮਜ਼ੋਰ ਵਿਅਕਤੀਆਂ ਨੂੰ ਅਜਿਹਾ ਬਲ ਮਿਲਿਆ, ਜਿਸ ਨਾਲ ਆਤਮ-ਵਿਸ਼ਵਾਸ ਅਤੇ ਆਤਮ ਰੱਖਿਆ ਦੀ ਭਾਵਨਾ 'ਚ ਵਾਧਾ ਹੋਇਆ | ਇਸ ਦੌਰਾਨ ਭਾਈ ਸੁਖਵਿੰਦਰ ਸਿੰਘ, ਭਾਈ ਭਗਵੰਤ ਸਿੰਘ, ਭਾਈ ਜਸਵੀਰ ਸਿੰਘ, ਭਾਈ ਨਿਰਵੈਰ ਸਿੰਘ ਕਵੀਸ਼ਰ, ਬਾਬਾ ਸੁਖਦੇਵ ਸਿੰਘ ਖੋਜਕੀਪੁਰ ਆਦਿ ਜਥਿਆਂ ਨੇ ਕਥਾ-ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਮੌਕੇ ਭਾਈ ਗੁਰਦਰਸ਼ਨ ਸਿੰਘ ਧਾਮੀ, ਹਰਸਿਮਰਨ ਸਿੰਘ ਹਰਜੀ ਬਾਜਵਾ, ਰਸ਼ਪਾਲ ਸਿੰਘ ਗੋਨਾ, ਹਰਪ੍ਰੀਤ ਸਿੰਘ ਰੌਬੀ, ਸੁਖਵਿੰਦਰ ਸਿੰਘ ਹੈੱਡ ਗ੍ਰੰਥੀ, ਪਰਵਿੰਦਰ ਸਿੰਘ ਮਾਨ, ਲਖਵਿੰਦਰ ਸਿੰਘ ਲੱਕੀ, ਬਲਕਾਰ ਸਿੰਘ ਨਰਿਆਲ, ਹੁਸ਼ਿਆਰ ਸਿੰਘ ਨਰਿਆਲ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ ਵੀ ਸ਼ਾਮਿਲ ਹੋਏ |