ਹੁਸ਼ਿਆਰਪੁਰ, 16 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਤੇ ਮਿਸ਼ਨ ਸਮਾਈਲ ਤਹਿਤ ਸਥਾਨਕ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਵਿਖੇ ਡਾ. ਜਸਲੀਨ ਕੌਰ ਦੀ ਪ੍ਰਧਾਨਗੀ ਹੇਠ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਸਭ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀਆਂ ਹਨ ਜਿਸ ਲਈ ਆਪਣੇ ਜੀਵਨ ਵਿਚ ਖੇਡਾਂ ਨੂੰ ਅਪਣਾਉਣਾ ਬਹੁਤ ਲਾਜ਼ਮੀ ਹੈ | ਇਸ ਦੌਰਾਨ ਕੇਂਦਰ ਦੇ ਇਨਮੇਟਸ ਅਤੇ ਸਟਾਫ਼ ਦੀਆਂ ਇੰਡੋਰ ਅਤੇ ਵਿਰਾਸਤੀ ਖੇਡਾਂ ਕਰਵਾਈਆਂ ਗਈਆ | ਇਨ੍ਹਾਂ ਖੇਡਾਂ ਵਿਚ ਵਾਲੀਬਾਲ, ਬੈਡਮਿੰਟਨ, ਰੱਸਾ ਕੱਸੀ, ਸਪੂਨ ਲੈਮਨ ਰੇਸ ਅਤੇ ਸ਼ਤਰੰਜ ਆਦਿ ਵੀ ਸ਼ਾਮਲ ਸੀ ਜਿਨ੍ਹਾਂ ਦੇ ਜੇਤੂਆਂ ਨੂੰ ਮੈਡਲ ਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਸਪੂਨ ਰੇਸ ਵਿਚੋਂ ਸਟਾਫ ਮੈਂਬਰ ਅਮਨਦੀਪ ਤਿਵਾੜੀ ਸਟਾਫ਼ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਡਾ. ਜਸਲੀਨ ਕੌਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਉਤਸ਼ਾਹ ਭਰਦਿਆਂ ਹਨ ਤੇ ਨਸ਼ਾ ਮੁਕਤ ਸਮਾਜ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ | ਇਹ ਇਵੇਂਟ ਬੀ. ਡੀ. ਆਪਟੀਸ਼ਨ ਦੇ ਐੱਮ. ਡੀ. ਯੋਗੇਸ਼ ਚੰਦਰ ਵਲੋਂ ਸਪੌਂਸਰ ਕੀਤਾ ਗਿਆ | ਇਸ ਮੌਕੇ 'ਤੇ ਮੈਨੇਜਰ ਨਿਸ਼ਾ, ਕਾਊਾਸਲਰ ਸੰਦੀਪ ਕੁਮਾਰੀ, ਕਾਊਾਸਲਰ ਪ੍ਰਸ਼ਾਂਤ ਆਦਿਆਂ, ਕੌਂਸਲਰ ਪਰਮਿੰਦਰ ਕੌਰ, ਕਾਊਾਸਲਰ ਰਾਜਵਿਾਦਰ ਕੌਰ, ਸਟਾਫ਼ ਨਰਸ ਰਾਜਵਿੰਦਰ ਕੌਰ, ਪਿ੍ੰਸ ਗਿੱਲ, ਰਜਤ ਭਾਰਦਵਾਜ, ਹਰੀਸ਼ ਕੁਮਾਰੀ ਅਤੇ ਸੁੱਚਾ ਸਿੰਘ ਵੀ ਮੌਜੂਦ ਸਨ |