ਦਸੂਹਾ, 19 ਅਪ੍ਰੈਲ (ਭੁੱਲਰ)- ਸਿਵਲ ਹਸਪਤਾਲ ਦਸੂਹਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਨੇ ਐਚ.ਡੀ ਮੈਡੀਕਲ ਸੈਂਟਰ ਦਸੂਹਾ ਵਿਖੇ ਨਵੇਂ ਸ਼ੁਰੂ ਕੀਤੇ ਸੋਨਿਕ ਅਲਟਰਾ ਸਾਊਾਡ ਸਕੈਨ ਸੈਂਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਤਕਨੀਕ ਨਾਲ ਸਬੰਧਿਤ ਅਲਟਰਾ ਸਾਊਾਡ ਕਲਰ ਡਪਲਰ 2 ਡੀ, ਈਕੋ ਅਲਟਰਾ ਸਾਊਾਡ ਗਾਈਡਡ ਇਨਵੈਂਸ਼ਨਲ ਪ੍ਰੋਸੀਜਰ ਇਲਾਕੇ ਦੇ ਲੋਕਾਂ ਲਈ ਲਾਹੇਵੰਦ ਸਿੱਧ ਹੋਵੇਗੀ | ਉਨ੍ਹਾਂ ਡਾਕਟਰ ਦੀਦਾਰ ਸਿੰਘ ਦੇ ਸਪੁੱਤਰ ਡਾਕਟਰ ਹਰਪਿੰਦਰ ਸਿੰਘ ਜੋ ਏਮਸ ਦਿੱਲੀ ਤੋਂ ਇੱਥੇ ਆਏ ਹਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਡਾਕਟਰ ਹਰਪਿੰਦਰ ਸਿੰਘ ਏਮਸ ਦਿੱਲੀ ਨੇ ਦੱਸਿਆ ਕਿ ਇਸ ਅਲਟਰਾ ਸਾਊਾਡ ਇਕੋ ਕਾਰਡੀਓਗ੍ਰਾਫੀ ਕਲਰ ਡਪਲਰ ਦੇ ਨਾਲ ਨਾਲ ਹੋਰ ਆਧੁਨਿਕ ਸਹੂਲਤਾਂ ਜੋ ਵੱਡੇ ਸ਼ਹਿਰਾਂ ਵਿਚ ਮਿਲਦੀਆਂ ਹਨ ਮਰੀਜ਼ਾਂ ਨੂੰ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਹ ਇਸ ਮੌਕੇ ਡਾਕਟਰ ਸੀਮਾ ਗਾਇਨੀ ਸਪੈਸ਼ਲਿਸਟ, ਡਾਕਟਰ ਅੰਜਲੀ ਕਿ੍ਸ਼ਨਾ ਏਮਸ ਦਿੱਲੀ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਨਾਲ ਹਾਜ਼ਰ ਸਨ |