08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡੀ.ਏ.ਵੀ. ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੈਰਿਟ ਸੂਚੀ 'ਚ ਹਾਸਿਲ ਕੀਤਾ ਤੀਜਾ ਸਥਾਨ

Ad Position 21
No active advertisement
ਅਜੀਤ ਡੈਸਕ 20-04-2026
ਦਸੂਹਾ, 19 ਅਪ੍ਰੈਲ (ਭੁੱਲਰ)- ਡੀ.ਏ.ਵੀ. ਕਾਲਜ ਦਸੂਹਾ ਦੇ ਕੈਮਿਸਟਰੀ ਵਿਭਾਗ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਐਮ.ਐਸ.ਸੀ. (ਕੈਮਿਸਟਰੀ) ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥਣ ਪਲਕ ਨੇ 83.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਚਮਕਾਇਆ ਹੈ | ਅੰਸ਼ਿਕਾ ਡਡਵਾਲ ਨੇ 81.4 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਭਰ ਵਿਚੋਂ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ | ਕਿ੍ਤਿਕਾ ਨੇ 77 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਤੀਜਾ ਸਥਾਨ ਮਲਿਆ | ਕਾਲਜ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਣਹਾਰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਸਦਕਾ ਹੀ ਅਜਿਹੇ ਨਤੀਜੇ ਸੰਭਵ ਹੋ ਸਕੇ ਹਨ |
Ad Position 22
No active advertisement
ਪਿਛਲੀ ਖ਼ਬਰ ਹਰਸੀ ਪਿੰਡ ਵਿਚ ਸਕੂਲ ਦੀ ਨਵੀਂ ਇਮਾਰਤ ਦਾ ਲੈਂਟਰ ਪਾਇਆ ਅਗਲੀ ਖ਼ਬਰ ਕੈਂਬਰਿਜ ਸਕੂਲ ਦਸੂਹਾ ਵਿਖੇ ਵਿਦਿਆਰਥੀਆਂ ਦੇ ਮਾਪਿਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ
Ad Position 24