08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਹਾਨ ਸਾਲਾਨਾ ਸਮਾਗਮ 9 ਮਈ ਨੂੰ

Ad Position 21
No active advertisement
ਅਜੀਤ ਡੈਸਕ 20-04-2026
ਭੰਗਾਲਾ, 19 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)- ਗੁਰਦੁਆਰਾ ਸਾਹਿਬ (ਬਾਹਰਲਾ ਡੇਰਾ) ਪਿੰਡ ਮੰਝਪੁਰ (ਮੁਕੇਰੀਆਂ) ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸਰਪ੍ਰਸਤੀ ਹੇਠ ਬਾਬਾ ਤਾਰਾ ਸਿੰਘ ਜੀਆਂ ਦੇ ਤਪ ਅਸਥਾਨ ਤੇ ਬਾਬਾ ਵੀਰ ਸਿੰਘ ਨਰੰਗਾਵਾਦ ਵਾਲਿਆਂ ਦਾ 181ਵਾਂ ਸਲਾਨਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖ ਕੇ ਮਹਾਨ ਸਾਲਾਨਾ ਸਮਾਗਮ 9 ਮਈ ਦਿਨ ਸ਼ਨੀਵਾਰ ਨੂੰ (ਜਿਸ ਨੂੰ ਸਤਾਈਏ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਯੂਥ ਕਲੱਬ ਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਇਸ ਸੰਬੰਧ ਵਿਚ 29 ਅਪ੍ਰੈਲ ਨੂੰ ਅਖੰਡ ਪਾਠ ਦੇ ਲੜੀਵਾਰ ਪ੍ਰਵਾਹ ਚੱਲਣਗੇ ਜਿਸ ਦੇ ਸਪੂਰਨਤਾਈ ਭੋਗ 9 ਮਈ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਪੈਣਗੇ | ਉਪਰੰਤ ਜਿਸ ਵਿਚ ਕਥਾ ਵਾਚਕ ਭਾਈ ਕਲਿਆਣ ਸਿੰਘ (ਗਰਨਾ ਸਾਹਿਬ), ਢਾਡੀ ਜਥਾ ਭਾਈ ਸੁਖਰਾਜ ਸਿੰਘ ਰਾਜਾ (ਸ੍ਰੀ ਅੰਮਿ੍ਤਸਰ ਵਾਲੇ) ਇਤਿਹਾਸ ਰਾਹੀਂ ਢਾਡੀ ਵਾਰ ਸਰਵਣ ਕਰਨਗੇ ਅਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲੇ ਵਿਸ਼ੇਸ਼ ਤੇ ਪਹੁੰਚ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਤਲਵਾੜਾ ਵਿਖੇ ਜਾਗਰਣ 'ਚ ਹਾਜ਼ਰੀ ਲਗਵਾਈ ਅਗਲੀ ਖ਼ਬਰ ਹਰਸੀ ਪਿੰਡ ਵਿਚ ਸਕੂਲ ਦੀ ਨਵੀਂ ਇਮਾਰਤ ਦਾ ਲੈਂਟਰ ਪਾਇਆ
Ad Position 24