ਤਲਵਾੜਾ, 19 ਅਪ੍ਰੈਲ (ਮਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪੁਰਾਣਾ ਤਲਵਾੜਾ ਨਜ਼ਦੀਕ ਪੰਛੀ ਦੀ ਹੱਟੀ ਵਿਖੇ ਕਰਵਾਏ ਗਏ 30ਵੇਂ ਮਹਾਂ ਮਾਈ ਦੇ ਜਾਗਰਨ 'ਚ ਹਾਜ਼ਰੀ ਲਗਵਾਈ | ਉਨ੍ਹਾਂ ਪ੍ਰਬੰਧਕਾਂ ਵਲੋਂ ਬਣਵਾਏ ਗਏ ਸੁੰਦਰ ਭਵਨ 'ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਪਹੁੰਚੇ ਕਲਾਕਾਰ ਅਭਿਸ਼ੇਕ ਸੋਨੀ ਅਤੇ ਸਥਾਨਕ ਕਲਾਕਾਰ ਅਸ਼ਵਨੀ ਸਾਭਾ ਨੇ ਆਪਣੀ-ਆਪਣੀ ਟੀਮਾਂ ਨਾਲ ਪੂਰੀ ਰਾਤ ਮਹਾਂ ਮਾਈ ਦਾ ਜਾਗਰਨ ਕੀਤਾ | ਐਡ. ਘੁੰਮਣ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ 'ਚ ਆ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ | ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਜੋਗਿੰਦਰਪਾਲ ਛਿੰਦਾ ਐਮ. ਸੀ., ਵਿਕਰਾਂਤ ਯੋਤੀ, ਪ੍ਰਧਾਨ ਆਸ਼ੂ ਅਰੋੜਾ, ਬਲਾਕ ਪ੍ਰਧਾਨ ਸ਼ਿਵਮ ਤਲੂਜਾ, ਐਮ. ਸੀ. ਪਿ੍ੰਸ ਗਿੱਲ, ਕੁਲਦੀਪ ਚੌਧਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਵਿਵੇਕ ਰਤਨ ਸ਼ਰਮਾ, ਯੋਤੀ ਸ਼ਰਮਾ, ਸਤਨਾਮ ਸਿੰਘ, ਦੀਪੂ ਬਾਵਾ, ਪਾਵਨ ਸ਼ਰਮਾ, ਮੁਨੀਸ਼ ਪੂਰੀ, ਸੰਜੀਵ ਪ੍ਰਧਾਨ, ਕਰਨ ਵਧਣਾ, ਕਮਲ ਵੱਧਣਾ, ਸਰਪੰਚ ਕਮਲ ਕਿਸ਼ੋਰ, ਰਵੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਮਹਾਂ ਮਾਈ ਦੇ ਭਗਤ ਹਾਜ਼ਰ ਸਨ |