08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਵਿਧਾਇਕ ਘੁੰਮਣ ਨੇ ਗੁਰੂ ਰਵਿਦਾਸ ਮੰਦਰ ਦੇ ਅੱਗੇ ਪਾਰਕਿੰਗ ਦੇ ਕੰਮ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 20-04-2026
ਤਲਵਾੜਾ, 19 ਅਪ੍ਰੈਲ (ਮਨੀਸ਼ਾ ਮਹਿਤਾ)- ਅੱਜ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਮੰਦਰ ਦੇ ਅੱਗੇ ਦੀ ਪਾਰਕਿੰਗ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਤੋਂ ਬਾਅਦ ਉਨ੍ਹਾਂ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਮੁੱਖ ਸੇਵਾਦਾਰ ਅਤੇ ਸਮੂਹ ਕਮੇਟੀ ਵਲੋਂ ਐਡ. ਘੁੰਮਣ ਦਾ ਨਿੱਘਾ ਸਵਾਗਤ ਕੀਤਾ ਗਿਆ | ਐਡ. ਘੁੰਮਣ ਨੇ ਕਿਹਾ ਕਿ ਇਸ ਪਾਰਕਿੰਗ ਦੀ ਉਸਾਰੀ 8 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕਿਸੇ ਵੀ ਪਾਰਕਿੰਗ ਸਥਾਨ ਦੀ ਪਾਰਕਿੰਗ ਕੱਚੀ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਲੋਕਾਂ ਨੂੰ ਕੰਮ ਦੀ ਰਾਜਨੀਤੀ ਦੱਸੀ | ਇਸ ਮੌਕੇ ਪ੍ਰਧਾਨ ਅਰਸ਼ ਕੁਮਾਰ, ਆਸ਼ੂ ਅਰੋੜਾ, ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਇੰਜ. ਅਮਰਪਾਲ ਸਿੰਘ ਜੋਹਰ, ਐਮ. ਸੀ. ਪਿ੍ੰਸ ਗਿੱਲ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਪਰਮਿੰਦਰ ਟੀਨੂੰ, ਸ਼ੇਖਰ ਸਿੱਧੂ, ਰਾਜ ਕੁਮਾਰ ਪ੍ਰਧਾਨ ਐਸ. ਸੀ. ਵਿੰਗ, ਦਕਸ਼ ਜਿੰਦਲ, ਕਮਲ ਕਿਸ਼ੋਰ ਮੁੱਖ ਸੇਵਾਦਾਰ, ਜਨਰਲ ਸਕੱਤਰ ਵਿਜੈ ਪਾਲ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਲੰਗਰ ਸਟੋਰ ਇੰਚਾਰਜ, ਖ਼ਜ਼ਾਨਚੀ ਦਵਿੰਦਰ ਸਿੰਘ, ਅਰਜਨ ਦੇਵ, ਨਰਿੰਦਰ ਸਿੰਘ ਭੂਰਾ, ਰਜਿੰਦਰ ਸਿੰਘ, ਰਾਜ ਕੁਮਾਰ ਵਿਰਦੀ, ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਪੇਅਰ ਹੋ ਰਹੀ ਸੜਕ ਨੂੰ ਬਿਨਾਂ ਪੁੱਟੇ ਦੇਰ ਸ਼ਾਮ ਪਾਉਂਦੇ ਰਹੇ ਲੁੱਕ ਤੇ ਬਜਰੀ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਤਲਵਾੜਾ ਵਿਖੇ ਜਾਗਰਣ 'ਚ ਹਾਜ਼ਰੀ ਲਗਵਾਈ
Ad Position 24