ਕੋਟਫ਼ਤੂਹੀ, 19 ਅਪ੍ਰੈਲ (ਅਵਤਾਰ ਸਿੰਘ ਅਟਵਾਲ)- ਪਿੰਡ ਮੰਨਣਹਾਨਾ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਤੋ ਲੈ ਕੇ ਪਿੰਡ ਦੇ ਇੱਕ ਪਾਸੇ ਦੀ ਰਿਪੇਅਰ ਹੋ ਕੇ ਬਣ ਰਹੀ ਸੜਕ ਜੋ ਪਿੰਡ ਕੋਟਲਾ ਦੇ ਮੋੜ ਤੱਕ ਮੁੱਖ ਸੜਕ ਨਾਲ ਜੁੜਨ ਵਾਲੀ ਦੀ ਰਿਪੇਅਰ ਕਰਨ ਲਈ ਠੇਕੇਦਾਰ ਵੱਲੋਂ ਵਿਚਕਾਰੋਂ ਕਈ ਸਥਾਨਾਂ ਤੋਂ ਸੜਕ ਨੂੰ ਪੁੱਟ ਕੇ ਉਸ ਉੱਪਰ ਵੱਟਾ ਪਾਇਆ ਗਿਆ, ਪਰ ਇਹ ਸੜਕ ਬਹੁਤੀ ਪਹਿਲੇ ਦੀ ਤਰ੍ਹਾਂ ਉਵੇ ਦੀ ਰਹਿਣ ਦਿੱਤੀ ਗਈ, ਪਿਛਲੇ ਕੁੱਝ ਦਿਨਾਂ ਤੋਂ ਸਬੰਧਿਤ ਠੇਕੇਦਾਰ ਦੀ ਲੇਬਰ ਨੇ ਇਸ ਸੜਕ ਉੱਪਰ ਉੱਪਰਲੀ ਪਰਤ ਲੁੱਕ ਬਜਰੀ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਉਹ ਕੰਮ ਦੇਰ ਸ਼ਾਮ ਨੂੰ ਕਰਦੇ ਹਨ | ਬੀਤੀ ਸ਼ਾਮ ਪਿੰਡ ਦੇ ਕੋਲ ਜਦੋਂ ਇਹ ਲੇਬਰ 8 ਕੁ ਵਜੇ ਦੇ ਕਰੀਬ ਹਨੇਰੇ ਵਿਚ ਜੋਰਾ ਸ਼ੋਰਾ ਨਾਲ ਬਿਨਾਂ ਸੜਕ ਉੱਪਰ ਸਫ਼ਾਈ ਕੀਤੇ ਲੁੱਕ ਬਜਰੀ ਦੀ ਪਰਤ ਪਾ ਰਹੀ ਸੀ ਤਾਂ ਮੌਕੇ ਤੇ ਸਥਾਨਕ 'ਅਜੀਤ' ਦੇ ਪੱਤਰਕਾਰ ਵਲੋਂ ਉਨ੍ਹਾਂ ਨੂੰ ਇਸ ਸਬੰਧ ਵਿਚ ਪੁੱਛਿਆ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਫ਼ੋਨ ਰਾਹੀ ਸਬੰਧਿਤ ਠੇਕੇਦਾਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਤੇ ਉਸ ਨੂੰ ਦੇਰ ਸ਼ਾਮ ਨੂੰ ਕੰਮ ਬੰਦ ਕਰਨ ਨੂੰ ਕਿਹਾ ਤਾਂ ਠੇਕੇਦਾਰ ਕੰਮ ਬੰਦ ਕਰਨ ਦੀ ਥਾਂ ਸਾਡੀ ਗੱਡੀ ਖ਼ਰਾਬ ਹੋਣ ਕਰ ਕੇ ਕੰਮ ਲੇਟ ਹੋਣ ਦਾ ਬਹਾਨਾ ਬਣਾ ਕੇ ਪੱਲਾ ਝਾੜ ਗਿਆ, ਪਰ ਉਸ ਦੀ ਲੇਬਰ ਨੇ ਆਪਣੀ ਦੇਰ ਸ਼ਾਮ ਪੱਕੀ ਸੜਕ ਉੱਪਰ ਪਾਈ ਲੁੱਕ ਬਜਰੀ ਦੀ ਪਰਤ ਨੂੰ ਲੁਕਾਉਣ ਲਈ ਦੇਰ ਰਾਤ ਤੱਕ ਕਾਲੀ ਸਵਾਹ ਪਾ ਕੇ ਖਾਨਾ ਪੂਰਤੀ ਕਰ ਕੇ ਚੱਲਦੇ ਬਣੇ | ਇਲਾਕਾ ਵਾਸੀਆਂ ਨੇ ਇਹ ਸੜਕ ਦੀ ਰਿਪੇਅਰ ਰਹਿੰਦੀ ਸੜਕ ਪੁੱਟ ਕੇ ਦਿਨ ਦੇ ਟਾਈਮ ਕੰਮ ਕਰਨ ਦੀ ਮੰਗ ਕੀਤੀ |