ਮੁਕੇਰੀਆਂ, 19 ਅਪ੍ਰੈਲ (ਰਾਮਗੜ੍ਹੀਆ)- ਅੱਖਾਂ ਅਤੇ ਸਰੀਰ ਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਕਿਉਂਕਿ ਸਾਡੇ ਵਲੋਂ ਦਾਨ ਕੀਤੇ ਅੰਗਾਂ ਨਾਲ ਕਿਸੇ ਹੋਰ ਵਿਅਕਤੀ ਦੇ ਹਨੇਰੇ ਨੂੰ ਦੂਰ ਕਰਕੇ ਉਸ ਵਿਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ | ਇਹ ਪ੍ਰਗਟਾਵਾ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਨੇ ਮੁਕੇਰੀਆਂ ਵਿਖੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਭਾਰਤ ਦੇਸ਼ ਨੂੰ ਨੇਤਰਹੀਣ ਤੋਂ ਮੁਕਤ ਬਣਾਉਣ ਦੇ ਲਈ ਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀਆਂ ਨੇਤਰਦਾਨ ਸੰਸਥਾਵਾਂ ਦੇ ਨਾਲ ਸਹਿਯੋਗ ਕਰਨ ਤਾਂ ਜੋ ਦਾਨ ਕੀਤੀਆਂ ਹੋਈਆਂ ਅੱਖਾਂ ਦੇ ਨਾਲ ਕਿਸੇ ਹੋਰ ਨੂੰ ਰੋਸ਼ਨੀ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਦਾਨ ਕੀਤੇ ਹੋਏ ਅੰਗਾਂ ਦੇ ਨਾਲ ਉਨ੍ਹਾਂ ਮਰੀਜ਼ਾਂ ਨੂੰ ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਕੀਤੀ ਜਾ ਸਕਦੀ ਹੈ | ਭਾਈ ਬਰਿੰਦਰ ਸਿੰਘ ਮਸੀਤੀ ਨੇ ਕਿਹਾ ਕਿ ਮੇਰੀਆਂ ਦੋ ਅੱਖਾਂ ਦੇ ਸਰੀਰ ਦੇ ਅੰਗ ਡਾਕਟਰਾਂ ਦੇ ਮੁਤਾਬਿਕ ਸਾਰੇ ਲੋੜਵੰਦ ਮਰੀਜ਼ਾਂ ਨੂੰ ਲਗਾਏ ਜਾਣਗੇ | ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ |