08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

'ਵਰਸਿਟੀ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ 'ਚ 'ਕੋਡਕੁਐਸਟ-2026' ਹੈਕਾਥੌਨ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 20-04-2026
ਹੁਸ਼ਿਆਰਪੁਰ, 19 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਹੁਸ਼ਿਆਰਪੁਰ 'ਚ 'ਕੋਡਕੁਐਸਟ-2026' ਸਿਰਲੇਖ ਵਾਲਾ ਹੈਕਾਥੌਨ ਪ੍ਰੋਗਰਾਮ ਡਾਇਰੈਕਟਰ ਡਾ. ਸਤੀਸ਼ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ | ਕੁੱਲ 26 ਵਿਦਿਆਰਥੀ ਟੀਮਾਂ ਨੇ ਹੈਕਾਥੌਨ 'ਚ ਉਤਸ਼ਾਹ ਨਾਲ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਪਹਿਲੇ ਦਿਨ ਆਪਣੇ ਕਾਰਜਸ਼ੀਲ ਪ੍ਰੋਟੋਟਾਈਪ ਵਿਕਸਤ ਕੀਤੇ ਅਤੇ ਜਮ੍ਹਾਂ ਕਰਵਾਏ | ਮੁਕਾਬਲੇ ਨੇ ਭਾਗੀਦਾਰਾਂ 'ਚ ਰਚਨਾਤਮਿਕਤਾ, ਟੀਮ ਵਰਕ ਅਤੇ ਗਿਆਨ ਦੇ ਵਿਹਾਰਕ ਉਪਯੋਗ ਨੂੰ ਉਤਸ਼ਾਹਿਤ ਕੀਤਾ | ਸ਼ਾਰਟਲਿਸਟ ਕੀਤੀਆਂ ਟੀਮਾਂ ਨੇ ਮੁਲਾਂਕਣ ਪੈਨਲ ਦੇ ਸਾਹਮਣੇ ਆਪਣੇ ਅੰਤਿਮ ਪ੍ਰੋਟੋਟਾਈਪ ਪੇਸ਼ ਕੀਤੇ | ਇਸ ਮੌਕੇ ਪਹਿਲਾ ਸਥਾਨ ਹਿਮਾਂਸ਼ੂ ਮਿਸ਼ਰਾ ਦੀ ਅਗਵਾਈ ਵਾਲੀ ਟੀਮ ਹਾਈਜੈਕ ਨੂੰ 2500 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਦੂਜਾ ਸਥਾਨ ਮਯੰਕ ਕੁਮਾਰ ਦੀ ਅਗਵਾਈ ਵਾਲੀ ਟੀਮ ਨੂੰ 1500 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਤੀਜਾ ਸਥਾਨ ਹਿਮਾਂਸ਼ੂ ਕੁਮਾਰ ਦੀ ਅਗਵਾਈ ਵਾਲੀ ਟੀਮ ਨੂੰ 1000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਪ੍ਰੋਗਰਾਮ ਦੀ ਨਿਗਰਾਨੀ ਕੰਵਲਪ੍ਰੀਤ ਸਿੰਘ ਮੱਲ੍ਹੀ ਅਤੇ ਗੁਰਪਿੰਦਰ ਸਿੰਘ ਨੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕੱਲਰ ਖ਼ਾਲਸਾ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਅੱਖਾਂ ਅਤੇ ਸਰੀਰ ਦਾਨ ਸਭ ਤੋਂ ਉੱਤਮ ਦਾਨ- ਭਾਈ ਮਸੀਤੀ
Ad Position 24