ਹਰਿਆਣਾ, 19 ਅਪ੍ਰੈਲ (ਹਰਮੇਲ ਸਿੰਘ ਖੱਖ)- ਅੱਜ ਕੱਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਵਿਖੇ ਸਾਲਾਨਾ ਇਨਾਮ ਵੰਡ ਤੇ ਸਕੂਲ ਸਥਾਪਨਾ ਦਿਵਸ ਪਿ੍ੰਸੀਪਲ ਰੀਟਾ ਸੈਣੀ ਦੇ ਯਤਨਾਂ ਨਾਲ ਮਨਾਇਆ ਗਿਆ, ਜਿੱਥੇ ਸਕੂਲ ਸਿੱਖਿਆ ਤੇ ਹੋਰ ਕਿਰਿਆਵਾਂ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਸ ਸਮਾਗਮ ਮੌਕੇ ਪ੍ਰੋ: ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਅਕਾਲੀ ਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਸਮਾਗਮ ਮੌਕੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ | ਇਸ ਮੌਕੇ ਪਿ੍ੰਸੀਪਲ ਰੀਟਾ ਸੈਣੀ ਨੇ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਦੱਸਿਆ ਕਿ ਇਹ ਸਕੂਲ ਪਿਛਲੇ 72 ਸਾਲਾਂ ਤੋਂ ਚੱਲ ਰਿਹਾ ਹੈ | ਇਸ ਮੌਕੇ ਪ੍ਰੋ: ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਕੱਲਰ ਖ਼ਾਲਸਾ ਸਕੂਲ ਹਰਿਆਣਾ ਇਸ ਖੇਤਰ 'ਚ ਆਪਣਾ ਇਕ ਵਿਲੱਖਣ ਦਰਜਾ ਰੱਖਦਾ ਹੈ | ਉਨ੍ਹਾਂ ਇਸ ਸਕੂਲ ਦੇ 72ਵੇਂ ਸਥਾਪਨਾ ਦਿਵਸ ਤੇ ਵੱਖ-ਵੱਖ ਜਮਾਤਾਂ ਤੋਂ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਹਰਜਿੰਦਰ ਸਿੰਘ ਸਾਬਕਾ ਪਿ੍ੰਸੀਪਲ, ਗੁਰਮੁੱਖ ਸਿੰਘ ਨੀਲਾ ਨਲੋਆ, ਸਤਪਾਲ ਸਿੰਘ ਭੁਲਾਣਾ, ਚਰਨਜੀਤ ਸਿੰਘ ਰੂਬੀ, ਅਮਰਜੀਤ ਸਿੰਘ ਨੀਲਾ ਨਲੋਆ, ਜਸਪਾਲ ਸਿੰਘ ਚੱਕ ਗੁੱਜਰਾਂ, ਵਰਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਕੰਗ, ਉਂਕਾਰ ਸਿੰਘ ਧਾਮੀ, ਅਮਨ ਦਾਸ ਢੱਕੀ, ਹਰਵਿੰਦਰ ਸਿੰਘ ਹੈਪੀ, ਮਾ. ਗੁਰਬਚਨ ਸਿੰਘ, ਮੁਕੇਸ਼ ਕੁਮਾਰ ਹਰਿਆਣਾ, ਮਾ. ਜੋਗਿੰਦਰ ਸਿੰਘ, ਮੈਨੇ. ਕਰਨੈਲ ਸਿੰਘ, ਮਨਜੀਤ ਸਿੰਘ ਭਾਟੀਆ, ਮਾ. ਅਰਜਨ ਸਿੰਘ, ਨੰ: ਹਰਵਿੰਦਰ ਸਿੰਘ, ਹਿਮਾਸ਼ੂ ਕੌਸ਼ਲ, ਨਿਰਮਲ ਸਿੰਘ ਰਾਣਾ, ਪਰਮਜੀਤ ਸਿੰਘ ਸਾਬੀ ਬਸੀ ਉਮਰ ਖਾਂ, ਹੈਡਮਾਟਰ ਜਸਵੀਰ ਸਿੰਘ, ਅਮਨਿੰਦਰ ਸਿੰਘ ਕਾਹਲੋਂ, ਮਹਿੰਦਰ ਸਿੰਘ ਢੱਕੀ, ਹਰਜਿੰਦਰ ਸਿੰਘ, ਨਰਿੰਦਰਪਾਲ ਸ਼ਰਮਾਂ, ਪਿ੍ੰ. ਰਾਮ ਕਿਸ਼ਨ, ਰਾਮ ਪ੍ਰਕਾਸ਼, ਮਾ. ਸੁਖਦੇਵ ਸਿੰਘ, ਬਲਦੇਵ ਕਿਸ਼ਨ, ਜੋਗਿੰਦਰ ਸਿੰਘ ਜੌਲੀ, ਲਵਦੀਪ ਰਾਜੂ, ਲਸ਼ਕਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਹਰਮੀਤ ਸਿੰਘ ਨੰਗਲ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਵਿੰਦਰ ਸਿੰਘ ਬੱਬੀ, ਰਮਨ ਓਹਰੀ, ਸੰਤੋਖ ਸਿੰਘ, ਜਗਜੀਤ ਸਿੰਘ ਜੱਗੀ ਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |