08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਇਲੀਟ ਯੂਥ ਲੀਗ ਰਾਮਸਰ ਸਾਹਿਬ ਸਟੇਡੀਅਮ 'ਚ ਜਾਰੀ

Ad Position 21
No active advertisement
ਅਜੀਤ ਡੈਸਕ 20-04-2026
ਸੈਲਾ ਖ਼ੁਰਦ, 19 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਮੀਰੀ ਪੀਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੰਡਰ 18 ਇਲੀਟ ਯੂਥ ਲੀਗ ਦਾ ਉਦਘਾਟਨ ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ, ਪੀ.ਐਫ.ਏ. ਦੇ ਸੈਕਟਰੀ ਹਰਜਿੰਦਰ ਸਿੰਘ ਜੱਗਾ, ਦੋਆਬਾ ਸਪੋਰਟਿੰਗ ਕਲੱਬ ਦੇ ਪ੍ਰਧਾਨ ਤੇ ਮੀਰੀ ਪੀਰੀ ਕਲੱਬ ਵਲੋਂ ਇਕਬਾਲ ਸਿੰਘ ਖੇੜਾ, ਸੰਤ ਬਾਬਾ ਹਰੀ ਸਿੰਘ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੈਂਸ, ਜਰਨੈਲ ਸਿੰਘ ਸਰਪੰਚ ਪੱਦੀ ਸੂਰਾ ਸਿੰਘ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਭਾਰਤ ਦੇ ਸਾਰੇ ਕਰੀਬ 65 ਕਲੱਬਾਂ ਦੀ ਹੋਈ ਲੀਗ ਵਿਚੋਂ ਫਾਈਨਲ ਰਾਊਾਡ ਵਿਚ ਪਹੁੰਚੀਆਂ 16 ਕਲੱਬਾਂ ਦੀ ਇਸ ਚੈਂਪੀਅਨਸ਼ਿਪ ਵਿਚ ਉਦਘਾਟਨੀ ਮੈਚ 'ਚ ਸੁਚੇਵਾ ਫੁੱਟਬਾਲ ਕਲੱਬ ਦਿੱਲੀ ਨੇ ਫੁੱਟਬਾਲ ਕਲੱਬ ਗੋਆ ਨੂੰ 2-1 ਤੇ ਹਰਾਇਆ, ਜਮਸ਼ੇਦਪੁਰ ਫੁੱਟਬਾਲ ਕਲੱਬ ਤੇ ਕਲਾਸ਼ਿਕ ਫੁੱਟਬਾਲ ਕਲੱਬ ਮਨੀਪੁਰ 2-2 ਦੀ ਬਰਾਬਰੀ ਤੇ ਰਹੀਆਂ ਬੈਂਗਲੁਰੂ ਫੁੱਟਬਾਲ ਕਲੱਬ ਨੇ ਫੁੱਟਬਾਲ 4 ਚੇਂਜ ਅਕੈਡਮੀ ਮਨੀਪੁਰ ਨੂੰ 3-2 ਤੇ ਹਰਾਇਆ | ਇਸ ਮੌਕੇ ਜਰਨੈਲ ਸਿੰਘ ਬੰਗਾ ਮੀਤ ਪ੍ਰਧਾਨ ਪੀ.ਐਫ.ਏ., ਪਿ੍ੰਸੀਪਲ ਹਰਬਿਲਾਸ ਬੰਗਾ, ਗੁਰਕਿਰਪਾਲ ਸਿੰਘ ਖਟਕੜ, ਇਕਬਾਲ ਸਿੰਘ ਲੰਬੜਦਾਰ, ਮੇਜਰ ਸਿੰਘ ਸਹੋਤਾ, ਜਗਮੋਹਣ ਸਿੰਘ ਹਵੇਲੀ, ਸੁਖਵਿੰਦਰ ਸਿੰਘ ਗਿੱਲ, ਹਰਦੀਪ ਸਿੰਘ ਸੈਣੀ, ਰੁਪਿੰਦਰ ਸਿੰਘ ਲੱਲੀ ਅਸਟਰੇਲੀਆ, ਸਰਬਜੀਤ ਸਿੰਘ ਸਹੋਤਾ, ਤਰਲੋਚਨ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਜਸਵੀਰ ਸਿੰਘ ਭਾਰਟਾ, ਇੰਦਰਜੀਤ ਸਿੰਘ ਸਲੇਮਪੁਰ, ਹਰਜਿੰਦਰ ਸਿੰਘ ਖ਼ਾਲਸਾ, ਲਖਵੀਰ ਸਿੰਘ ਡਾਨਸੀਵਾਲ, ਸਰਪੰਚ ਕੁਲਵੀਰ ਸਿੰਘ ਡਾਨਸੀਵਾਲ, ਸੁਰਜੀਤ ਸਿੰਘ ਗਿੱਲ, ਰਸ਼ਪਾਲ ਸਿੰਘ ਪਾਲੀ, ਕੇਵਲ ਸਿੰਘ ਗੋਲੀਆਂ, ਨਰਿੰਦਰ ਸਿੰਘ ਸਹੋਤਾ, ਸਿਮਰਨਜੀਤ ਸਿੰਘ, ਵਿਨੋਦ ਸੈਣੀ, ਰਾਕੇਸ਼ ਕੁਮਾਰ ਬੱਬੂ ਸੈਲਾ, ਅਮਿਤ ਧਰਪ, ਬਲਦੇਵ ਸਿੰਘ ਪੈਂਸਰਾ, ਰਿਤਿਕ ਬਾਲੀ, ਡਾ. ਅਵਤਾਰ ਸਿੰਘ ਖੇੜਾ, ਅਮਰੀਕ ਸਿੰਘ ਪੰਚ, ਰਾਜਵਿੰਦਰ ਸਿੰਘ ਪੰਚ, ਮਾ: ਚਰਨ ਦਾਸ, ਭਾਗ ਰਾਮ, ਕੇਵਲ ਸਿੰਘ ਗੋਲੀਆਂ, ਤਰੁਣ ਤਨੇਜਾ, ਗਿੰਨੀ, ਹਰਕੰਵਲਪ੍ਰੀਤ ਪੱਖੋਵਾਲ, ਜਸਵੰਤ ਸਿੰਘ, ਸਤਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੱਜਲ ਵਿਖੇ ਛੋਟੇ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰ ਮਾਰਸ਼ਲ ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24