ਗੜ੍ਹਸ਼ੰਕਰ, 19 ਅਪ੍ਰੈਲ (ਧਾਲੀਵਾਲ)- ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਕਲੱਬ ਪਿੰਡ ਭੱਜਲ ਵਲੋਂ 5 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਿੰਡ ਦੇ ਵੱਡੀ ਗਿਣਤੀ 'ਚ ਬੱਚਿਆਂ ਵਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਮੁਕਾਬਲਿਆਂ ਦੌਰਾਨ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਐੱਸ.ਡੀ,.ਓ. ਸੁਰਿੰਦਰ ਸਿੰਘ ਭੱਜਲ ਵਲੋਂ ਕੀਤਾ ਗਿਆ | ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਜਿੱਥੇ ਪਿੰਡ ਦੇ ਬਜ਼ੁਰਗਾਂ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਸਹਿਯੋਗ ਦਿੱਤਾ ਉੱਥੇ ਹੀ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਵੀ ਕੀਤਾ ਗਿਆ | ਇਸ ਮੌਕੇ ਦੀਦਾਰ ਸਿੰਘ ਢਿੱਲੋਂ, ਸਰਪੰਚ ਰਾਜ ਕੁਮਾਰ, ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਦੇ ਪੋਤਰੇ ਪਰਮਜੀਤਿ ਸਿੰਘ ਸੱਜਣ, ਐੱਸ.ਡੀ.ਓ. ਸੁਰਿੰਦਰ ਸਿੰਘ, ਬਖ਼ਸ਼ੀਸ਼ ਸਿੰਘ ਬੈਂਸ, ਸੁੱਚਾ ਚੌਹਾਨ, ਰਾਮਜੀ ਥਿੰਦ, ਪੰਚ ਗੋਰਖਾ, ਫ਼ੌਜੀ ਲਖਵਿੰਦਰ ਪਾਰੋਵਾਲ, ਜੱਸਾ ਬੱਧਣ, ਸ਼ਿੰਗਾਰਾ ਰਾਮ, ਸੋਹਣ ਢਿੱਲੋਂ, ਸੂਬੇਦਾਰ ਰਣਬੀਰ ਬੱਧਣ, ਸੂਬੇਦਾਰ ਕੇਵਲ ਸਿੰਘ ਭੱਜਲ, ਸੁਰਿੰਦਰ ਬੱਧਣ, ਦਾਰਾ ਸਹੋਤਾ ਤੇ ਹੋਰ ਹਾਜ਼ਰ ਹੋਏ |