24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੱਤਰਕਾਰ ਅਟਵਾਲ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ

Ad Position 21
No active advertisement
ਅਜੀਤ ਡੈਸਕ 24-04-2026
ਹੁਸ਼ਿਆਰਪੁਰ, 23 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਕੋਟਫ਼ਤੂਹੀ ਤੋਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਅਵਤਾਰ ਸਿੰਘ ਅਟਵਾਲ ਨੂੰ ਬੀਤੀ ਸ਼ਾਮ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਚੱਲਦੇ ਵਟਸਐਪ 'ਤੇ ਫਿਲੀਪਾਈਨ ਦੇ ਨੰਬਰ +639275833578 ਤੋਂ ਇਕ ਧਮਕੀ ਵਾਲੀ ਕਾਲ ਆਈ, ਜਿਸ ਨੂੰ ਉਨ੍ਹਾਂ ਦੇ ਖੇਤਾਂ ਵਿਚ ਕੰਬਾਈਨ ਚੱਲਣ ਕਰਕੇ ਉਨ੍ਹਾਂ ਦੇ ਘਰ ਵਿਚ ਰਿਸ਼ਤੇਦਾਰ ਲੜਕੀ ਨੇ ਫ਼ੋਨ ਚੁੱਕਿਆ, ਜਿਸ 'ਤੇ ਇਕ ਵਿਅਕਤੀ ਜੋ ਹਿੰਦੀ 'ਚ ਬੋਲ ਰਿਹਾ ਸੀ ਨੇ ਜੋ ਆਪਣੇ ਆਪ ਨੂੰ ਕਿੰਗ ਦੱਸਿਆ ਤੇ ਕਿਹਾ ਕਿ ਉਹ ਆਪਣੇ ਫੇਸਬੁੱਕ ਤੋਂ ਖ਼ਬਰਾਂ ਤੇ ਵੀਡੀਓ ਡਿਲੀਟ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਜਾਨੀ ਨੁਕਸਾਨ ਹੋ ਸਕਦਾ ਅਤੇ ਉਹ ਮੈਨੂੰ 10 ਮਿੰਟ ਵਿਚ ਇਸੇ ਨੰਬਰ 'ਤੇ ਵਾਪਸ ਕਾਲ ਕਰਕੇ ਮੇਰੇ ਨਾਲ ਗੱਲ ਕਰਨ, ਨਹੀਂ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਹੋਣਗੇ | ਪੱਤਰਕਾਰ ਵਲੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਹੈ, ਜਿਸ 'ਤੇ ਵਿਭਾਗ ਆਪਣੀ ਕਾਰਵਾਈ ਕਰ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਵਲੋਂ ਸਿਵਲ ਡਿਫੈਂਸ ਬਲੈਕ-ਆਊਟ ਮੌਕ ਡਿ੍ਲ ਐਕਸਰਸਾਈਜ਼ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਅੱਗ ਲੱਗਣ ਨਾਲ 4 ਏਕੜ ਕਣਕ, ਨਾੜ ਤੇ ਤੂੜੀ ਸੜੀ
Ad Position 24