24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਹੋਣ ਦੇ ਚੱਲਦਿਆਂ ਫਸਲਾਂ ਦਾ ਹੋ ਰਿਹੈ ਨੁਕਸਾਨ

Ad Position 21
No active advertisement
ਅਜੀਤ ਡੈਸਕ 24-04-2026
ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ)-ਖੇਤਾਂ 'ਚ ਲੱਗੇ ਟਰਾਂਸਫਾਰਮਰ 'ਚੋਂ ਚੋਰਾਂ ਵਲੋਂ ਤੇਲ ਅਤੇ ਕੁਆਇਲਾਂ ਆਦਿ ਚੋਰੀ ਕਰ ਲੈਣ ਤੋਂ ਬਾਅਦ ਬਿਜਲੀ ਦੀ ਸਪਲਾਈ ਨਾ ਮਿਲਣ ਦੇ ਚੱਲਦਿਆਂ ਖੇਤਾਂ 'ਚ ਬੀਜੀ ਗਈ ਫਸਲ ਦਾ ਨੁਕਸਾਨ ਹੋ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਮੀਤ ਸਿੰਘ ਤੇ ਪ੍ਰੀਤਮ ਸਿੰਘ ਵਾਸੀਆਨ ਪਿੰਡ ਨੰਗਲ ਕਲਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ ਚੋਂ ਚੋਰਾਂ ਵਲੋਂ ਤੇਲ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ | ਜਿਸ ਕਾਰਨ ਮੋਟਰਾਂ 'ਤੇ ਬਿਜਲੀ ਸਪਲਾਈ ਠੱਪ ਹੋ ਚੱੁਕੀ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਦੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਟਰਾਂਸਫਾਰਮਰਾਂ ਨੂੰ ਚਾਲੂ ਨਹੀਂ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਟਰਾਂਸਫਾਰਮਰਾਂ 'ਚ ਲੋੜੀਦਾਂ ਸਮਾਨ ਪਾ ਕੇ ਮੋਟਰਾਂ ਦੀ ਸਪਲਾਈ ਚਾਲੂ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ | ਉਨ੍ਹਾਂ ਨਾਲ ਇਹ ਵੀ ਮੰਗ ਕੀਤੀ ਕਿ ਇਲਾਕੇ 'ਚ ਪੁਲਿਸ ਦੀ ਗਸ਼ਤ ਵੀ ਵਧਾਈ ਜਾਵੇ ਤਾਂ ਜੋ ਅਜਿਹੇ ਚੋਰਾਂ ਨੂੰ ਕਾਬੁੂ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਡੀ. ਵਿਭਾਗ ਦੇ ਮੁਲਾਜ਼ਮ ਰਾਣਾ ਹਾਦਸੇ ਦੌਰਾਨ ਜ਼ਖਮੀ ਅਗਲੀ ਖ਼ਬਰ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਕਿਸਾਨ ਪ੍ਰੇਸ਼ਾਨ- ਗੁਰਾਇਆ
Ad Position 24