24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ 'ਚ ਹੋਈ ਸ਼ੁਮਾਰ

Ad Position 21
No active advertisement
ਅਜੀਤ ਡੈਸਕ 24-04-2026
ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਚੰਡੀਗੜ੍ਹ ਯੂਨੀਵਰਸਿਟੀ ਮਿਆਰੀ ਉਚੇਰੀ ਸਿੱਖਿਆ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਸ਼ਾਨਦਾਰ ਪਲੇਸਮੈਂਟ ਰਿਕਾਰਡ ਅਤੇ ਆਪਣੀ ਵਿਸ਼ਵ ਪੱਧਰੀ ਰੈਂਕਿੰਗ ਲਈ ਜਾਣੀ ਜਾਂਦੀ ਹੈ | ਸੀ. ਯੂ. ਨੇ ਬੀਤੇ ਦਿਨੀਂ ਜਾਰੀ ਹੋਈ ਕਿਊ.ਐੱਸ. ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਯੂਨੀਵਰਸਿਟੀ ਨੇ ਤਿੰਨ ਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ-ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨੀਕਲ, ਏਅਰੋਨੋਟਿਕਲ ਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ 'ਚ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ 'ਚ ਸਥਾਨ ਹਾਸਲ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐੱਸ. ਬਾਵਾ ਨੇ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਵਿਸ਼ਾ ਰੈਂਕਿੰਗਜ਼ 'ਚ ਆਪਣੇ ਵਿਸ਼ਿਆਂ ਦੀ ਰੈਂਕਿੰਗ ਨੂੰ ਦੁੱਗਣਾ ਕੀਤਾ ਹੈ | ਸਾਲ 2025 ਦੀ ਵਿਸ਼ਾ ਰੈਂਕਿੰਗ 'ਚ ਸ਼ਾਮਿਲ ਸਿਰਫ਼ 5 ਵਿਸ਼ਿਆਂ ਦੇ ਮੁਕਾਬਲੇ ਕਿਊ.ਐੱਸ. ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2026 'ਚ ਵਿਸ਼ਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ ਅਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆਂ ਦੀਆਂ ਚੋਟੀ ਦੀਆਂ 1 ਫ਼ੀਸਦੀ ਯੂਨੀਵਰਸਿਟੀਆਂ 'ਚ ਸ਼ਾਮਿਲ ਹੋ ਗਈ ਹੈ, ਜਿਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਕੱਦ ਹੋਰ ਵੀ ਵੱਧ ਗਿਆ ਹੈ | ਉਨ੍ਹਾਂ ਦੱਸਿਆ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ-2026 'ਚ ਯੂਨੀਵਰਸਿਟੀ ਦੇ ਕੁੱਲ 11 ਮੁੱਖ ਵਿਸ਼ੇ ਸ਼ਾਮਿਲ ਹੋਏ, ਜਿਨ੍ਹਾਂ 'ਚ ਕੰਪਿਊਟਰ ਸਾਇੰਸ ਐਂਡ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ ਐਂਡ ਇਲੈਕਟੋ੍ਰਨਿਕਸ ਇੰਜੀਨੀਅਰਿੰਗ, ਮੈਕੇਨੀਕਲ, ਏਅਰਨੋਟਿਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ, ਕੈਮਿਸਟਰੀ, ਬਿਜ਼ਨੈੱਸ ਮੈਨੇਜਮੈਂਟ, ਕੈਮੀਕਲ ਇੰਜੀਨੀਅਰਿੰਗ, ਬਾਇਓਲਾਜੀਕਲ ਸਾਇੰਸਿਜ਼, ਇਨਵਾਇਰਮੈਂਟਲ ਸਾਇੰਸਿਜ਼, ਮੈਥੇਮੈਟਿਕਸ, ਜਿਫੀਕਸ ਅਤੇ ਇਕਨਾਮਿਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਅਤੇ ਵਿਦੇਸ਼ੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ | ਉਨ੍ਹਾਂ ਦੱਸਿਆ ਕਿ ਹੋਣਹਾਰ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਐਡਮਿਸ਼ਨ-ਕਮ-ਸਕਾਲਰਸ਼ਿਪ ਪ੍ਰੋਗਰਾਮ-ਚੰਡੀਗੜ੍ਹ ਯੂਨੀਵਰਸਿਟੀ ਕਾਮਲ ਐਂਟਰੈਂਸ ਟੈੱਸਟ (ਸੀ.ਯੂ.ਸੀ.ਈ.ਟੀ.-2026) ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਦੇ ਕੇ ਹਜ਼ਾਰਾ ਵਿਦਿਆਰਥੀਆਂ ਨੂੰ 100 ਫ਼ੀਸਦੀ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਦੇ ਰਹੀ ਹੈ, ਇਸ ਵਿਚ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਕੈਂਪਸ ਲਈ ਅਲਾਟ ਕੀਤੇ ਹਨ | ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਈਟ 'ਤੇ ਜਾ ਕੇ ਆਸਾਨੀ ਨਾਲ ਸੀ.ਯੂ.ਸੀ.ਈ.ਟੀ.-2026 ਲਈ ਅਪਲਾਈ ਕਰ ਸਕਦੇ ਹਨ | ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਖੋਜ ਅਤੇ ਨਵੀਨਤਾ ਲਈ ਇਕ ਚੰਗਾ ਵਾਤਾਵਰਨ ਪ੍ਰਦਾਨ ਕਰਦੀ ਹੈ, ਜਿਸ 'ਚ ਮਾਇਕ੍ਰੋਸਾਫਟ, ਸਿਸਕੋ, ਹੁੰਡਈ, ਟੈੱਕ ਮਹਿੰਦਰਾ, ਕੈਪਜਿਮਨੀ ਅਤੇ ਆਈ.ਬੀ.ਐਮ. ਵਰਗੀਆਂ ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ਵਲੋਂ ਸਥਾਪਿਤ 30 ਇੰਡਸਟਰੀ ਸਪਾਂਸਰਡ ਐਡਵਾਂਸਡ ਰਿਸਰਚ ਲੈਬ ਅਤੇ 32 ਸੈਂਟਰ ਆਫ਼ ਐਕਸੀਲੈਂਸ ਸ਼ਾਮਿਲ ਹਨ | ਇਸ ਤੋਂ ਇਲਾਵਾ ਯੂਨੀਵਰਸਿਟੀ 'ਚ 60 ਰਿਸਰਚ ਸੈਂਟਰ ਵੀ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਵਾਰਡ ਨੰਬਰ-18 'ਚ ਸੜਕ ਦਾ ਉਦਘਾਟਨ ਅਗਲੀ ਖ਼ਬਰ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ, ਡਾ. ਨੀਲਮ ਨੇ ਲੋਕਾਂ ਨੂੰ ਦੁਪਹਿਰ ਵੇਲੇ ਬਾਹਰ ਨਾ ਨਿਕਲਣ ਦੀ ਦਿੱਤੀ ਸਲਾਹ
Ad Position 24