ਹੁਸ਼ਿਆਰਪੁਰ, 25 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ, ਸਿਵਲ ਸਰਜਨ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਐਪੀਡੀਮੌਲੋਜਿਸਟ ਡਾ: ਜਗਦੀਪ ਸਿੰਘ ਦੀ ਰਹਿਨੁਮਾਈ ਹੇਠ ਮਲੇਰੀਆ ਹੈਲਥ ਜਾਗਰੂਕਤਾ ਕੈਂਪ ਵਰਲਡ ਮਲੇਰੀਆ ਦਿਵਸ ਸਬੰਧੀ ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਵਿਖੇ ਲਗਾਇਆ ਗਿਆ | ਇਸ ਮੌਕੇ ਬਸੰਤ ਕੁਮਾਰ ਹੈਲਥ ਇੰਸਪੈਕਟਰ ਨੇ ਮਲੇਰੀਆ ਦਿਵਸ ਸਬੰਧੀ, ਮਲੇਰੀਆ ਦੇ ਫੈਲਣ ਦੇ ਕਾਰਨ ਅਤੇ ਇਸ ਤੋਂ ਬਚਾਅ ਦੇ ਢੰਗ ਤਰੀਕਿਆਂ ਬਾਰੇ ਮੌਜੂਦ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਮਲੇਰੀਆ ਸਾਡੇ ਸਮੂਹਿਕ ਯਤਨਾਂ ਸਦਕਾ ਖ਼ਤਮ ਕੀਤਾ ਜਾ ਸਕਦਾ ਹੈ | ਬਲਜਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਵਿਦਿਆਰਥੀਆਂ ਨੂੰ ਮੱਛਰਾਂ ਤੋਂ ਬਚਾਅ ਲਈ ਘਰ ਅਤੇ ਘਰਾਂ ਤੋਂ ਬਾਹਰ ਖੁੱਲੇ੍ਹ ਪਾਣੀ ਦੇ ਸਰੋਤਾਂ ਨੂੰ ਖ਼ਤਮ ਕਰਨ ਲਈ ਕਿਹਾ ਅਤੇ ਬੁਖ਼ਾਰ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ 'ਚ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਿਹਤ ਕਰਮਚਾਰੀ ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਕਲਸੀ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਜਤਿੰਦਰ ਜੌਲੀ ਅਤੇ ਸਕੂਲ ਅਧਿਆਪਕ ਵੀ ਮੌਜੂਦ ਸਨ |