ਦਸੂਹਾ, 2 ਮਈ (ਭੁੱਲਰ)-ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਅਗਵਾਹੀ ਹੇਠ ਅਤੇ ਡਾ. ਕਰਨਜੀਤ ਸਿੰਘ ਤੇ ਅਪਥਲਮਿਕ ਅਫ਼ਸਰ ਰਣਜੀਤ ਸਿੰਘ ਵਲੋਂ ਅੱਖਾਂ ਦਾ ਮੈਡੀਕਲ ਕੈਂਪ ਤੇ ਅੱਖਾਂ ਦੀ ਸਕਰੀਨਿੰਗ ਕੈਂਪ ਲਗਾਇਆ, ਜਿਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ | ਇਸ ਮੌਕੇ ਹਸਪਤਾਲ ਦੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ | ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਆਗਾਮੀ ਸਮੇਂ 'ਚ ਵੀ ਲਗਾਏ ਜਾਣਗੇ | ਮਰੀਜ਼ਾਂ ਨੇ ਇਸ ਉਪਰਾਲੇ ਲਈ ਸਿਹਤ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਕਰਨਜੀਤ ਸਿੰਘ ਅੱਖਾਂ ਦੇ ਮਾਹਿਰ, ਰਣਜੀਤ ਸਿੰਘ ਆਪਥਲਮਿਕ ਅਫ਼ਸਰ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੈਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਰਾਜ ਕੌਰ, ਸੁਰਜੀਤ ਸਿੰਘ ਡਰਾਈਵਰ ਹਾਜ਼ਰ ਸਨ |