22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੋਨਾਲੀਕਾ ਡਿਵਾਇਨ ਵੈਲੀ 'ਚ 3 ਰੋਜ਼ਾ ਰੈਜੀਡੈਂਸ਼ੀਅਲ ਅੰਮਿ੍ਤਮ ਰੇਕੀ ਰੀਟਰੀਟ ਸਮਾਗਮ ਕਰਵਾਇਆ ਆਤਮਿਕ ਸੁੱਖ ਲਈ ਰੋਜ਼ਾਨਾ ਸਿਮਰਨ ਅਭਿਆਸ ਕਰਨ ਦੀ ਲੋੜ-ਸੰਗੀਤਾ ਮਿੱਤਲ

Ad Position 21
No active advertisement
ਅਜੀਤ ਡੈਸਕ 05-05-2026
ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਡਿਵਾਇਨ ਵੈਲੀ 'ਚ ਹੀਲਿੰਗ ਗ੍ਰੈਂਡ ਮਾਸਟਰ ਤੇ ਪ੍ਰਮੁੱਖ ਅਧਿਆਤਮਿਕ ਮਾਰਗ-ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ ਹੇਠ 3 ਰੋਜ਼ਾ ਰੈਜੀਡੈਂਸ਼ੀਅਲ ਅੰਮਿ੍ਤਮ ਰੇਕੀ ਰੀਟਰੀਟ ਸਮਾਗਮ ਕਰਵਾਇਆ, ਜਿਸ 'ਚ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਅਧਿਆਤਮਕ ਤੌਰ 'ਤੇ ਉਤਸੁਕਤਾ ਰੱਖਣ ਵਾਲੇ ਸਾਧਕਾਂ ਹਿੱਸਾ ਲਿਆ ਅਤੇ ਮੈਡੀਟੇਸ਼ਨ ਰਾਹੀਂ ਪੈਦਾ ਹੋਈ ਯੂਨੀਵਰਸਲ ਲਾਈਫ਼ ਫੋਰਸ ਦੇ ਦਾਇਰੇ 'ਚ ਖ਼ੁਦ ਨੂੰ ਅਨੰਦਿਤ ਕੀਤਾ ਤੇ ਮੈਡਮ ਸੰਗੀਤਾ ਮਿੱਤਲ ਤੋਂ ਧਿਆਨ ਕਿਰਿਆ ਸਿੱਖੀ | ਸਿਰਫ਼ ਮਹਿਲਾ ਸ਼ਕਤੀ ਲਈ ਕਰਵਾਈ ਗਈ ਇਸ ਰੀਟਰੀਟ 'ਚ ਸਾਰੇ ਸਾਧਕਾਂ ਦੇ ਗਰੁੱਪ ਨੂੰ 'ਅੰਮਿ੍ਤਮ ਚਾਮੁੰਡਾਏ' ਦਾ ਨਾਂਅ ਦਿੱਤਾ ਗਿਆ | ਸਭ ਤੋਂ ਪਹਿਲਾਂ ਮੈਡਮ ਮਿੱਤਲ ਨੇ ਸਾਰਿਆਂ ਲਈ ਅਰਦਾਸ ਕੀਤੀ ਕਿ ਸਾਰੇ ਸਾਧਕ ਇਸ ਅੰਮਿ੍ਤਮਈ ਸਿਮਰਨ ਕਿਰਿਆ ਦਾ ਲਾਭ ਪ੍ਰਾਪਤ ਕਰਨ | ਉਨ੍ਹਾਂ ਦੱਸਿਆ ਕਿ 33 ਸਾਲਾਂ ਦੀ ਇਸ ਅਧਿਆਤਮਿਕ ਯਾਤਰਾ 'ਚ ਉਹ ਸਾਰੇ ਸਾਧਕਾਂ ਨੂੰ ਸੰਰਚਨਾਤਮਿਕ ਢੰਗ ਨਾਲ ਇਕ ਹੀ ਪਾਠ ਪੜਾਉਂਦੇ ਹਨ, ਜਿਸ ਨੂੰ ਮਹਾਤਮਾ ਬੁੱਧ ਨੇ ਨਿਰਵਾਣ ਲਈ ਅਪਣਾਇਆ ਸੀ, ਇਸ ਲਈ ਜੇਕਰ ਅਸੀਂ ਇਸ ਨੂੰ ਵੇਖੀਏ ਤਾਂ ਅੰਮਿ੍ਤਮ ਧਿਆਨ ਕਿਰਿਆ ਵੀ ਕਾਫ਼ੀ ਹੱਦ ਤੱਕ ਵਿਪਾਸਨਾ 'ਤੇ ਆਧਾਰਿਤ ਹੈ | ਮੈਡਮ ਮਿੱਤਲ ਨੇ ਕਿਹਾ ਕਿ ਉਹ ਆਪਣੇ ਤਜਰਬੇ ਦੇ ਆਧਾਰ 'ਤੇ ਗਿਆਨ ਵੰਡ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੇ ਜੀਵਨ ਦਾ ਅਸਲ ਉਦੇਸ਼ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋਣਾ ਤੇ ਆਵਾਗਮਨ ਦੇ ਚੱਕਰ ਤੋਂ ਮੁਕਤ ਹੋਣਾ ਹੈ | ਇਸ ਲਈ ਸਾਨੂੰ ਫ਼ਾਲਤੂ ਕੰਮਾਂ 'ਚ ਸਮਾਂ ਬਰਬਾਦ ਕਰਨ ਦੀ ਬਜਾਏ ਆਪਣੇ ਕੀਮਤੀ ਜਨਮ ਦੀ ਸੁਚੱਜੀ ਵਰਤੋਂ ਕਰਕੇ ਖ਼ੁਦ ਨੂੰ ਬਰਬਾਦ ਹੋਣ ਤੋਂ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਉਮੀਦਾਂ ਵਧਣ ਲੱਗ ਜਾਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਗਲਤ ਰਸਤੇ 'ਤੇ ਹੋ | ਇਸ ਮੌਕੇ ਉਨ੍ਹਾਂ ਤਿੰਨ ਸਰੀਰਾਂ 'ਸਥੱਲ, ਸੂਖਮ ਅਤੇ ਕਾਰਨ ਸਰੀਰ ਦੇ ਨਾਲ-ਨਾਲ ਪੰਜ ਤੱਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਤਿੰਨਾਂ ਸਰੀਰਾਂ, ਪੰਜ ਤੱਤਾਂ ਤੇ ਸੱਤ ਚੱਕਰਾਂ ਦੀ ਸਮਝ ਨਾਲ ਧਿਆਨ ਕਿਰਿਆ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ | ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਰੋਜ਼ਾਨਾ ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ, ਹਮੇਸ਼ਾ ਸਵੀਕਾਰ ਕਰਨ ਵਾਲੇ ਮੂਡ 'ਚ ਰਹਿਣਾ ਚਾਹੀਦਾ ਹੈ ਤੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ | ਇਸ ਮੌਕੇ ਸਾਧਕਾਂ ਨੇ ਮੈਡਮ ਮਿੱਤਲ ਨਾਲ ਆਪਣੇ ਅਨੁਭਵ ਵੀ ਸਾਂਝੇ ਕੀਤੇ | ਇਸ ਮੌਕੇ ਬੁੱਧ ਪੂਰਨਿਮਾ ਨੂੰ ਵੀ ਪੂਰਨਮਾਸ਼ੀ ਦੇ ਧਿਆਨ ਰਾਹੀਂ ਤਿਉਹਾਰ ਵਜੋਂ ਮਨਾਇਆ ਗਿਆ | ਇਸ ਮੌਕੇ ਬਲਾਇੰਡ ਫੋਲਡ ਮੈਡੀਟੇਸ਼ਨ, ਨੇਚਰ ਵਾਕ, ਨੇਚਰ ਕਨੈਕਟ ਅਤੇ ਫਿਰ ਅੰਮਿ੍ਤਮ ਭਗਤੀ ਰਸ ਨੇ ਤਿੰਨ ਦਿਨਾਂ ਤੱਕ ਸਾਰੇ ਸਾਧਕਾਂ ਨੂੰ ਇਕ ਵੱਖਰੀ ਦੁਨੀਆਂ ਦਾ ਸ਼ਾਨਦਾਰ ਅਤੇ ਅਨੰਦਮਈ ਅਨੁਭਵ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਡਾ. ਦਿਲਬਾਗ ਰਾਏ ਦੀ ਅਗਵਾਈ 'ਚ ਲੱਡੂ ਵੰਡੇ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਵਿੱਦਿਅਕ ਤੇ ਧਾਰਮਿਕ ਟੂਰ ਲਗਾਇਆ
Ad Position 24