ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਪੱਛਮੀ ਬੰਗਾਲ ਸਮੇਤ ਹੋਰਨਾਂ ਸੂਬਿਆਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਭਾਜਪਾ ਦੇ ਕੌਮੀ ਕੌਂਸਲ ਦੇ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਡਾ. ਦਿਲਬਾਗ ਰਾਏ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਲੱਡੂ ਵੰਡੇ | ਇਸ ਮੌਕੇ ਡਾ. ਦਿਲਬਾਗ ਰਾਏ ਨੇ ਕਿਹਾ ਕਿ ਭਾਜਪਾ ਦੀ ਇਹ ਸ਼ਾਨਦਾਰ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ | ਇਸ ਜਿੱਤ ਨਾਲ ਇਹ ਵੀ ਸਾਬਿਤ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਸੂਬੇ 'ਚ ਭਾਜਪਾ ਦੀ ਸਰਕਾਰ ਬਣੇਗੀ | ਇਸ ਮੌਕੇ ਭਾਜਪਾ ਮੰਡਲ ਜੇਜੋਂ ਪ੍ਰਧਾਨ ਮੰਗਤ ਰਾਮ ਮੰਗਾ, ਮੰਡਲ ਪ੍ਰਧਾਨ ਚੱਬੇਵਾਲ ਬੱਬੂ ਰਾਣਾ, ਸੁਖਵੰਤ ਸਿੰਘ ਬਾੜੀਆਂ, ਰਵਿੰਦਰ ਕੁਮਾਰ, ਵੈਦ ਕਾਂਤਾ ਦੇਵੀ, ਅਨਿਲ ਮੱਖੋਮਾਜਰਾ, ਪ੍ਰਸ਼ੋਤਮ, ਬਲਵੀਰ, ਬਲਵੀਰ, ਫਕੀਰ ਚੰਦ ਬੱਸੀ ਕਲਾਂ, ਸੁਖਜੀਤ ਸਿੰਘ, ਰਾਣਾ ਬੱਸੀ ਕਲਾਂ, ਸੁੱਖਾ ਬੱਸੀ, ਗੋਪੀ ਨਰਿਆਲ, ਵਿਜੇ ਗੌਤਮ, ਅਵਤਾਰ ਸਿੰਘ ਆਦਿ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ |