24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਜ਼ਿਲ੍ਹਾ ਇੰਟਕ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026
ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਇੰਟਕ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਾਂਗਰਸ ਭਵਨ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਇੰਟਕ ਦਾ ਸਥਾਪਨਾ ਦਿਵਸ ਮਨਾਉਂਦਿਆਂ ਮਠਿਆਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸੇਵਾ ਸਿੰਘ ਨੇ ਸਭ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੁਲਾਇਆ ਗਿਆ ਵਿਸ਼ੇਸ਼ ਇਜਲਾਸ ਸਿਰਫ਼ ਦਿਖਾਵਾ ਸਾਬਿਤ ਹੋਇਆ ਹੈ ਅਤੇ ਮਜ਼ਦੂਰਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪਰ ਸਰਕਾਰ ਤੋਂ ਮਜ਼ਦੂਰਾਂ ਦੇ ਨਿਰਾਸ਼ਾ ਹੀ ਪਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਮਹਿੰਗਾਈ ਭੱਤੇ ਲਈ ਅਦਾਲਤ ਵਲੋਂ ਦਿੱਤੇ ਫ਼ੈਸਲੇ ਨੂੰ ਵੀ 1 ਮਈ ਨੂੰ ਡਬਲ ਬੈਂਚ 'ਚ ਲੈ ਗਈ | ਮੁਲਾਜ਼ਮ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਸੰਘਰਸ਼ 'ਚ ਜ਼ਿਲ੍ਹਾ ਇੰਟਕ ਪੂਰਾ ਸਹਿਯੋਗ ਦੇਵੇਗੀ | ਇਸ ਮੌਕੇ ਵਿਨੋਦ ਰਾਏ ਮਹਿਲਾ ਇੰਟਕ ਦੀ ਕਾਰਜਕਾਰੀ ਪ੍ਰਧਾਨ ਹਰਜੀਤ ਕੌਰ ਧਰਮਪਾਲ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡਾ. ਗਾਇਤਰੀ ਦੇਵੀ, ਰਜਨੀ ਰਾਜਪੂਤ, ਕਰਿਤਿਕਾ, ਹਰਭਜਨ ਪੁਰੀ, ਕਰਨੈਲ ਸਿੰਘ, ਵਿਸ਼ਵਾਨਾਥ, ਰਾਮ ਕਿਰਪਾਲ, ਸੁਖਦੇਵ ਸਿੰਘ, ਰਾਮ ਨਾਥ, ਮੋਹਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਜੇਤੂ ਮਾਰਚ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਦਸੂਹਾ ਵਿਖੇ ਏ. ਡੀ. ਸੀ. ਦੀ ਪੋਸਟ ਪ੍ਰਵਾਨ ਕਰਵਾਉਣਾ ਸ਼ਲਾਘਾਯੋਗ ਕਦਮ-ਵਿਜੇ ਸ਼ਰਮਾ
Ad Position 24