ਹਾਜੀਪੁਰ, 4 ਮਈ (ਜੋਗਿੰਦਰ ਸਿੰਘ)-ਪੱਛਮੀ ਬੰਗਾਲ, ਆਸਾਮ ਤੇ ਪੇਂਡੁਚੇਰੀ ਦੇ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਵਲੋਂ ਕੀਤੀ ਗਈ ਹੰੂਝਾ ਫੇਰ ਜਿੱਤ ਦੀ ਖ਼ੁਸ਼ੀ 'ਚ ਅੱਜ ਕਸਬਾ ਹਾਜੀਪੁਰ ਵਿਖੇ ਭਾਜਪਾ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਬਾਜ਼ਾਰ 'ਚ ਜੇਤੂ ਮਾਰਚ ਕੱਢਿਆ ਅਤੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਏ | ਇਸ ਮੌਕੇ ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਮੈਂਬਰ ਬਲਾਕ ਸੰਮਤੀ ਪਵਨ ਜਵਾਹਰ, ਸਰਪੰਚ ਪ੍ਰੇਮ ਪਾਲ ਭਵਨਾਲ, ਨਰਿੰਜਨ ਸਿੰਘ ਕਾਜੁਪੀਰ, ਰਵੀ ਤਿਵਾੜੀ ਯੁਵਾ ਮੋਰਚਾ, ਜੀਤ ਸਿੰਘ ਬੈਂਕ, ਜੋਗਿੰਦਰ ਸਿੰਘ ਸੈਣੀ, ਸੁਦਰਸ਼ਨ ਸ਼ਰਮਾ, ਧਰਮਪਾਲ ਸ਼ਰਮਾ, ਕ੍ਰਿਸ਼ਨ ਦੇਵ, ਰੁਦਰਮਣੀ, ਰਾਜਨ ਡਾਹਡਾ, ਕੇਸ਼ਵ ਸ਼ਰਮਾ, ਵਿਸ਼ਾਲ ਠਾਕੁਰ ਆਦਿ ਹਾਜ਼ਰ ਸਨ |