ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਸੈਣੀ ਭਵਨ ਨੇੜੇ ਗੰਜਾ ਸਕੂਲ ਊਨਾ ਰੋਡ ਹੁਸ਼ਿਆਰਪੁਰ 'ਚ ਸੈਣੀ ਜਾਗਿ੍ਤੀ ਮੰਚ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚੌਧਰੀ ਬਲਵੀਰ ਸਿੰਘ ਦੀ ਬਰਸੀ 10 ਮਈ ਨੂੰ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਸਾਲ ਵੀ ਚੌਧਰੀ ਬਲਵੀਰ ਸਿੰਘ ਮੈਮੋਰੀਅਲ ਐਵਾਰਡ ਦਿੱਤਾ ਜਾਵੇਗਾ ਅਤੇ ਇਹ ਐਵਾਰਡ ਉਸ ਸੰਸਥਾ ਨੂੰ ਦਿੱਤਾ ਜਾਵੇਗਾ, ਜੋ ਸਮਾਜ ਸੇਵਾ 'ਚ ਅਹਿਮ ਯੋਗਦਾਨ ਪਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬਰਸੀ ਸੰਬੰਧੀ ਸਮਾਗਮ 10 ਮਈ ਨੂੰ ਸੈਣੀ ਭਵਨ ਨੇੜੇ ਗੰਜਾ ਸਕੂਲ ਵਿਖੇ ਹੋਵੇਗਾ | ਇਸ ਮੌਕੇ ਹਰਿੰਦਰ ਸੈਣੀ ਜਨਰਲ ਸਕੱਤਰ ਪੰਜਾਬ, ਪ੍ਰੇਮ ਸੈਣੀ ਜ਼ਿਲ੍ਹਾ ਪ੍ਰਧਾਨ, ਕਿਰਪਾਲ ਸਿੰਘ ਪਾਲੀ ਯੂਥ ਜ਼ਿਲ੍ਹਾ ਪ੍ਰਧਾਨ, ਹਰਮਿੰਦਰਜੀਤ ਸਿੰਘ, ਪਿਆਰੇ ਲਾਲ ਸੈਣੀ, ਮਦਨ ਲਾਲ, ਕਿ੍ਸ਼ਨ ਸੈਣੀ, ਹਰਵਿੰਦਰ ਸਿੰਘ, ਸੂਰਤ ਸਿੰਘ, ਚਮਨ ਲਾਲ, ਕਮਲਜੀਤ ਸਿੰਘ ਭੂਪਾ, ਸੁਖਦੇਵ ਸਿੰਘ ਸੈਣੀ ਆਦਿ ਹਾਜ਼ਰ ਸਨ |