15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚੋਰਾਂ ਵਲੋਂ ਦੋ ਟਰਾਂਸਫਾਰਮਾਂ ਦਾ ਕੀਮਤੀ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 10-05-2026
ਹਰਿਆਣਾ, 9 ਮਈ (ਖੱਖ)-ਬੀਤੀ ਰਾਤ ਥਾਣਾ ਹਰਿਆਣਾ ਅਧੀਨ ਆਉਂਦੇ ਨੇੜਲੇ ਪਿੰਡ ਸ਼ਹਾਬੂਦੀਨ ਤੇ ਗੋਰਾਇਆ ਦੇ ਇਲਾਕੇ 'ਚ ਚੋਰਾਂ ਨੇ ਖੇਤਾਂ 'ਚ ਸਿੰਚਾਈ ਮੋਟਰਾਂ ਨੂੰ ਸਪਲਾਈ ਦੇਣ ਵਾਲੇ ਟਰਾਸਫਾਰਮਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਰਾਸਫਾਰਮਾ ਦਾ ਕੀਮਤੀ ਸਾਮਾਨ ਕੱਢ ਲਿਆ ਤੇ ਉਨ੍ਹਾ ਦੇ ਖੋਲ੍ਹ ਮੋਟਰਾਂ 'ਤੇ ਸੁੱਟ ਦਿੱਤੇ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਚੋਰਾਂ ਵਲੋਂ ਆਸ-ਪਾਸ ਦੇ ਪਿੰਡਾ ਵਿਚ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ | ਇਕੱਤਰ ਜਾਣਕਾਰੀ ਅਨੁਸਾਰ ਕਿਸਾਨ ਤੀਰਥ ਸਿੰਘ ਸ਼ਹਾਬੂਦੀਨ ਤੇ ਕਿਸਾਨ ਪੂਰਨ ਸਿੰਘ ਪਿੰਡ ਗੁਰਾਇਆ ਨੇ ਦੱਸਿਆ ਕਿ ਬੀਤੀ ਰਾਤ ਆਏ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਮੋਟਰਾਂ 'ਤੇ ਲੱਗੇ ਟਰਾਂਸਫਾਰਮਾ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਚੋਰੀ ਸੰਬੰਧੀ ਉਨ੍ਹਾਂ ਨੂੰ ਅੱਜ ਉਹ ਸਵੇਰੇ ਮੋਟਰ 'ਤੇ ਆਉਣ 'ਤੇ ਪਤਾ ਲੱਗਾ | ਇਸ ਮੌਕੇ ਤੀਰਥ ਸਿੰਘ, ਜੀਤ ਕੁਮਾਰ, ਰਾਜ ਕੁਮਾਰ ਹਰਦੇਵ ਸਿੰਘ ਸੰਤੋਖ ਸਿੰਘ ਗੁਰਦੀਪ ਸਿੰਘ ਅਨੰਦਪਾਲ ਪੂਰਨ ਸਿੰਘ, ਮਨਪ੍ਰੀਤ ਸਿੰਘ, ਜੱਸਾ, ਸਾਬੀ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ 23 ਵਿਦਿਆਰਥੀਆਂ ਨੂੰ ਮੇਜਰ ਰਾਜ ਕੁਮਾਰ ਮੈਮੋਰੀਅਲ ਸਕਾਲਰਸ਼ਿਪ ਭੇਟ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਕਮਾਲਪੁਰ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਭੇਟ
Ad Position 24