15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡੀ. ਏ. ਵੀ. ਕਾਲਜ 'ਚ 23 ਵਿਦਿਆਰਥੀਆਂ ਨੂੰ ਮੇਜਰ ਰਾਜ ਕੁਮਾਰ ਮੈਮੋਰੀਅਲ ਸਕਾਲਰਸ਼ਿਪ ਭੇਟ

Ad Position 21
No active advertisement
ਅਜੀਤ ਡੈਸਕ 10-05-2026
ਹੁਸ਼ਿਆਰਪੁਰ, 9 ਮਈ (ਬਲਜਿੰਦਰਪਾਲ ਸਿੰਘ, (ਹਰਪ੍ਰੀਤ ਕੌਰ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਵਜ਼ੀਫ਼ਾ ਵੰਡ ਸਮਾਗਮ ਕਰਵਾਇਆ | ਇਸ ਦੌਰਾਨ 23 ਹੋਣਹਾਰ ਵਿਦਿਆਰਥੀਆਂ ਨੂੰ ਸਾਲ 2025-26 ਲਈ ਮੇਜਰ ਰਾਜ ਕੁਮਾਰ ਮੈਮੋਰੀਅਲ ਸਕਾਲਰਸ਼ਿਪ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਵਲੋਂ ਤਕਸੀਮ ਕੀਤੀ ਗਈ | ਇਸ ਮੌਕੇ ਆਰਟਸ, ਸਾਇੰਸ, ਕਾਮਰਸ ਤੇ ਕੰਪਿਊਟਰ ਸਟਰੀਮ ਦੇ ਵਿਦਿਆਰਥੀਆਂ ਦੀ ਚੋਣ ਮੀਨਜ਼-ਕਮ-ਮੈਰਿਟ ਦੇ ਆਧਾਰ 'ਤੇ ਕੀਤੀ ਗਈ ਸੀ | ਇਸ ਮੌਕੇ ਪਿ੍ੰਸੀਪਲ (ਪੋ੍ਰ.) ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਕੁੱਲ 132000 ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ | ਇਸ ਮੌਕੇ ਸਟੂਡੈਂਟਸ ਐਂਡ ਫ਼ੰਡ ਸੰਮਤੀ ਦੀ ਸੰਯੋਜਕਤਾ ਡਾ. ਵਰਸ਼ਾ ਮੋਹਿੰਦਰਾ, ਬਰਸਰ ਸਹਾਇਕ ਪ੍ਰੋ: ਪ੍ਰਵੀਨ ਕੁਮਾਰ, ਸੁਸ਼੍ਰੀ ਰੀਨਾ ਸਹੋਤਾ, ਡਾ. ਮੁਖ਼ਤਾਰ ਸਿੰਘ ਤੇ ਡਾ. ਗੀਤੂ ਅਗਨੀਹੋਤਰੀ ਹਾਜ਼ਰ ਸਨ | ਸਕੱਤਰ ਆਰ. ਐਮ. ਭੱਲਾ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਐਨ. ਓ. ਟੀ. ਟੀ. ਓ. ਅੰਗਦਾਨ ਰਜਿਸਟ੍ਰੇਸ਼ਨ 'ਚ ਪੰਜਾਬ ਭਰ 'ਚ ਮਿਲਿਆ ਪਹਿਲਾ ਸਥਾਨ ਅਗਲੀ ਖ਼ਬਰ ਚੋਰਾਂ ਵਲੋਂ ਦੋ ਟਰਾਂਸਫਾਰਮਾਂ ਦਾ ਕੀਮਤੀ ਸਾਮਾਨ ਚੋਰੀ
Ad Position 24