15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹੁਸ਼ਿਆਰਪੁਰ ਜ਼ਿਲ੍ਹੇ ਨੂੰ ਐਨ. ਓ. ਟੀ. ਟੀ. ਓ. ਅੰਗਦਾਨ ਰਜਿਸਟ੍ਰੇਸ਼ਨ 'ਚ ਪੰਜਾਬ ਭਰ 'ਚ ਮਿਲਿਆ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 10-05-2026
ਹੁਸ਼ਿਆਰਪੁਰ, 9 ਮਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਨੇ ਐਨ. ਓ. ਟੀ. ਟੀ. ਓ. ਅੰਗਦਾਨ ਰਜਿਸਟ੍ਰੇਸ਼ਨ 'ਚ 2018 ਰਜਿਸਟ੍ਰੇਸ਼ਨਾਂ ਨਾਲ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਪਟਿਆਲਾ 1147 ਰਜਿਸਟ੍ਰੇਸ਼ਨਾਂ ਨਾਲ ਦੂਜੇ ਤੇ ਲੁਧਿਆਣਾ 968 ਰਜਿਸਟ੍ਰੇਸ਼ਨਾਂ ਨਾਲ ਤੀਜੇ ਸਥਾਨ 'ਤੇ ਰਿਹਾ | ਇਹ ਉਪਲਬਧੀ ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਿਆਰਪੁਰ, ਜੋ ਪਿਛਲੇ 26 ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਹੈ, ਦੇ ਯਤਨਾਂ ਤੇ ਜ਼ਿਲ੍ਹਾ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਇਰੈਕਟੋਰੇਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੰਜਾਬ ਦੇ ਸਹਿਯੋਗ ਨਾਲ ਸੰਭਵ ਹੋਈ ਹੈ | ਐਸੋਸੀਏਸ਼ਨ ਵਲੋਂ ਲਗਾਤਾਰ ਸੈਮੀਨਾਰਾਂ, ਜਾਗਰੂਕਤਾ ਮੁਹਿੰਮਾਂ, ਕਾਊਾਸਲਿੰਗ ਸੈਸ਼ਨਾਂ ਅਤੇ ਪ੍ਰੇਰਕ ਕੈਂਪਾਂ ਰਾਹੀਂ ਅੰਗ ਦਾਨ ਅਤੇ ਨੇਤਰ ਦਾਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਇਕ ਪ੍ਰਤੀਨਿਧ ਪੱਤਰ ਡਾ. ਮਨਦੀਪ ਕਮਲ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਦਿੱਤਾ ਗਿਆ ਹੈ ਤਾਂ ਜੋ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਅਤੇ ਸਿਹਤ ਮੰਤਰੀ ਪੰਜਾਬ ਕੋਲ ਭੇਜਿਆ ਜਾ ਸਕੇ | ਇਸ ਮੌਕੇ ਪ੍ਰੋ. ਬਹਾਦਰ ਸਿੰਘ ਸੁਨੇਤ ਸਰਪ੍ਰਸਤ, ਮਨਮੋਹਨ ਸਿੰਘ ਸਰਪ੍ਰਸਤ, ਸੁਰੇਸ਼ ਚੰਦ ਕਪਾਤੀਆ ਪ੍ਰਧਾਨ, ਬਲਜੀਤ ਸਿੰਘ ਜਨਰਲ ਸਕੱਤਰ, ਹਰਭਜਨ ਸਿੰਘ ਵਿੱਤ ਸਕੱਤਰ, ਗੁਰਪਾਲ ਸਿੰਘ ਪਬਲਿਕ ਰਿਲੇਸ਼ਨ ਸਕੱਤਰ, ਗੁਰਪ੍ਰੀਤ ਸਿੰਘ, ਉਂਕਾਰ ਸਿੰਘ ਧਾਮੀ, ਮੈਡਮ ਸੰਤੋਸ਼ ਸੈਣੀ ਤੇ ਮੈਡਮ ਲਖਵਿੰਦਰ ਕੌਰ ਡਿੰਪੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਿਰੁੱਧ ਬਿਆਨਬਾਜ਼ੀ 'ਆਪ' ਸਰਕਾਰ ਦੀ ਘਬਰਾਹਟ ਦਾ ਨਤੀਜਾ-ਰਾਣਾ ਅਗਲੀ ਖ਼ਬਰ ਡੀ. ਏ. ਵੀ. ਕਾਲਜ 'ਚ 23 ਵਿਦਿਆਰਥੀਆਂ ਨੂੰ ਮੇਜਰ ਰਾਜ ਕੁਮਾਰ ਮੈਮੋਰੀਅਲ ਸਕਾਲਰਸ਼ਿਪ ਭੇਟ
Ad Position 24