15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਜਪਾ ਵਿਰੁੱਧ ਬਿਆਨਬਾਜ਼ੀ 'ਆਪ' ਸਰਕਾਰ ਦੀ ਘਬਰਾਹਟ ਦਾ ਨਤੀਜਾ-ਰਾਣਾ

Ad Position 21
No active advertisement
ਅਜੀਤ ਡੈਸਕ 10-05-2026
ਬੀਣੇਵਾਲ, 9 ਮਈ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਹੁਸ਼ਿਆਰਪੁਰ ਰਾਜ ਕੁਮਾਰ ਰਾਣਾ ਨੇ ਆਮ ਆਦਮੀ ਪਾਰਟੀ ਵਲੋਂ ਭਾਜਪਾ 'ਤੇ ਲਗਾਏ ਜਾ ਰਹੇ ਤੱਥਹੀਣ ਦੋਸ਼ਾਂ ਤੇ ਤਿਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ 'ਆਪ' ਵਲੋਂ ਬੌਖਲਾਹਟ 'ਚ ਆ ਕੇ ਬਿਨਾਂ ਸਿਰ ਪੈਰ ਦੇ ਦੋਸ਼ ਭਾਰਤੀ ਜਨਤਾ ਪਾਰਟੀ 'ਤੇ ਲਗਾਏ ਜਾ ਰਹੇ ਹਨ | ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਭਾਜਪਾ ਤੇ ਬੰਬ ਧਮਾਕੇ ਕਰਵਾਉਣ ਦਾ ਦੋਸ਼ ਲਗਾਉਣਾ ਬਹੁਤ ਨੀਵੇਂ ਪੱਧਰ ਦੀ ਬਿਆਨਬਾਜ਼ੀ ਤੋਂ ਇਲਾਵਾ ਕੁਝ ਨਹੀਂ ਹੈ | ਇਸ ਲਈ ਭਗਵੰਤ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ | ਰਾਣਾ ਨੇ ਕਿਹਾ ਕਿ ਭਾਜਪਾ ਦੀ ਬੰਗਾਲ ਤੇ ਆਸਾਮ ਵਿਧਾਨ ਸਭਾ ਚੋਣਾਂ 'ਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ 'ਆਪ' ਪਾਰਟੀ ਘਬਰਾਹਟ ਵਿਚ ਹੈ ਤੇ ਪੰਜਾਬ 'ਚ ਹੋਣ ਵਾਲੀ ਹਾਰ ਸਾਹਮਣੇ ਦੇਖ ਕੇ ਮੁੱਖ ਮੰਤਰੀ ਘਬਰਾ ਗਏ ਹਨ, ਲਿਹਾਜ਼ਾ ਬਿਨਾਂ ਸੋਚੇ ਸਮਝੇ ਭਾਜਪਾ 'ਤੇ ਇਲਜ਼ਾਮ ਲਗਾ ਰਹੇ ਹਨ, ਜਿਸ ਨੂੰ ਭਾਜਪਾ ਵਰਕਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ |
ਸੜਕ ਹਾਦਸੇ 'ਚ 1 ਦੀ ਮੌਤ
ਹੁਸ਼ਿਆਰਪੁਰ, 9 ਮਈ (ਬਲਜਿੰਦਰਪਾਲ ਸਿੰਘ)-ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ ਹੋ ਗਈ | ਇਸ ਸੰਬੰਧੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਜਸਵਿੰਦਰ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਜਗੀਰ ਸਿੰਘ ਦਵਾਈ ਲੈਣ ਲਈ ਮੋਟਰਸਾਈਕਲ 'ਤੇ ਜਾ ਰਹੇ ਸਨ | ਜਦੋਂ ਉਹ ਬੁੱਲੋ੍ਹਵਾਲ ਦੇ ਨਜ਼ਦੀਕ ਪਹੁੰਚੇ ਤਾਂ 1 ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਜ਼ਖ਼ਮੀ ਹਾਲਤ 'ਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਸ਼ਾਮਚੁਰਾਸੀ 'ਚ ਸਥਿਤ ਹਸਪਤਾਲ 'ਚ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਬੁੱਲੋ੍ਹਵਾਲ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ਼ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਸਿਵਲ ਹਸਪਤਾਲ ਦਸੂਹਾ ਦਾ ਦੌਰਾ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਐਨ. ਓ. ਟੀ. ਟੀ. ਓ. ਅੰਗਦਾਨ ਰਜਿਸਟ੍ਰੇਸ਼ਨ 'ਚ ਪੰਜਾਬ ਭਰ 'ਚ ਮਿਲਿਆ ਪਹਿਲਾ ਸਥਾਨ
Ad Position 24