ਕੋਟਫ਼ਤੂਹੀ, 13 ਮਈ (ਅਵਤਾਰ ਸਿੰਘ ਅਟਵਾਲ)-ਪਿੰਡ ਕੋਟਫ਼ਤੂਹੀ ਦੇ ਕਮਿਊਨਿਟੀ ਹਾਲ 'ਚ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਮਿਊਨਿਟੀ ਹਾਲ 'ਚ ਡਾ. ਪਰਮਿੰਦਰ ਸੂਦ ਦੀ ਸਰਪ੍ਰਸਤੀ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਮੌਕੇ ਕੁਲਵਿੰਦਰ ਸੂਦ ਨੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਗੀਤਾਂ ਰਾਹੀਂ ਹਾਜ਼ਰੀ ਲਗਵਾਈ | ਸਮਾਗਮ ਦੇ ਮੁੱਖ ਮਹਿਮਾਨ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਫ਼ਲਸਫ਼ੇ ਉੱਪਰ ਚਾਨਣਾ ਪਾਉਂਦਿਆਂ ਬਾਬਾ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਅਪੀਲ ਕਰਦੇ ਹੋਏ ਪੰਜਾਬ ਦੀ ਆਮ ਆਦਮੀ ਸਰਕਾਰ ਦੀਆ ਪ੍ਰਾਪਤੀਆਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਪਰੰਤ ਹਰਮਨ ਸਿੰਘ ਸਟੇਟ ਕਨਵੀਨਰ ਐਂਟੀ ਡਰੱਗ ਮੂਵਮੈਂਟ, ਡਾ. ਵਿਪਨ ਕੁਮਾਰ ਪੰਚਨੰਗਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਕ੍ਰਿਪਾਲ ਸਿੰਘ ਭਗਤੂਪੁਰ, ਨੰਬਰਦਾਰ ਕੁਲਵਰਨ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ | ਸਮਾਗਮ ਦÏਰਾਨ ਸਰਪੰਚ ਮੋਹਣ ਲਾਲ ਕੋਟਫ਼ਤੂਹੀ, 'ਆਪ' ਆਗੂ ਕੁਸ਼ਵਕਰਨ, ਗੋਲਡੀ ਰਾਣਾ, ਹਰਪ੍ਰੀਤ ਸਿੰਘ ਮਰਵਾਹਾ, ਬਲਕਾਰ ਭਰੋਲੀ, ਸੋਨੂੰ ਕੋਟਫ਼ਤੂਹੀ, ਗੁਰਦੀਪ ਸਿੰਘ ਵਰਦੀ, ਕੁਲਵੰਤ ਸਿੰਘ ਖੈਰੜ, ਸਤਪਾਲ ਜੱਖੂ ਭਾਮ, ਡਾ. ਐਮ. ਐੱਸ. ਕੋਲ, ਡਾ. ਗਗਨਦੀਪ ਸਿੰਘ ਗੋਪਾਲੀਆ, ਡਾ. ਮਨਪ੍ਰੀਤ ਸਿੰਘ ਕੋਟਫ਼ਤੂਹੀ, ਗਾਇਕ ਗਗਨ ਮਹਿਰਾ, ਸਰਪੰਚ ਮੋਹਣ ਸਿੰਘ ਸਰਹਾਲਾ, ਸੁਖਵਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਗਿੱਲ, ਅਕਾਸ ਪੰਚਨੰਗਲਾ, ਸੰਦੀਪ ਸਿੰਘ ਕਾਲੂਪੁਰ, ਸਿਮਰਨ ਸਿੰਘ, ਅਮਰਜੀਤ ਸਿੰਘ ਰੂਪੋਵਾਲ, ਕੁਲਵੀਰ ਗੋਪਾਲੀਆ, ਬਲਵਿੰਦਰ ਰਾਮ ਗੋਪਾਲੀਆ, ਬਲਵੰਤ ਕÏਰ ਭਾਣਾ ਆਦਿ ਹਾਜ਼ਰ ਸਨ |