13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਗੁਰੂ ਹਰਿਰਾਇ ਸਾਹਿਬ ਸਕੂਲ ਚੱਬੇਵਾਲ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਚੱਬੇਵਾਲ, 14 ਮਈ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿਰਾਇ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦਾ 12ਵੀਂ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰ. ਡਾ. ਮਨਜੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਕਾਮਰਸ 'ਚੋਂ ਬਲਪ੍ਰੀਤ ਕੌਰ ਨੇ 89.4 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਸੰਦੀਪ ਕੌਰ ਨੇ 88 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਜੈਸਮੀਨ ਹੀਰਾ ਨੇ 80 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰਾਂ ਬਾਰ੍ਹਵੀਂ ਮੈਡੀਕਲ 'ਚੋਂ ਗੁਰਸ਼ਾਨ ਕੌਰ ਨੇ 86 ਫ਼ੀਸਦੀ ਅੰਕਾਂ ਨਾਲ ਪਹਿਲਾ, ਅਨੁਸ਼ਕਾ ਨੇ 85 ਫ਼ੀਸਦੀ ਅੰਕਾਂ ਨਾਲ ਦੂਜਾ, ਸਿਮਰਨ ਕੌਰ ਨੇ 84 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਬਾਰ੍ਹਵੀਂ ਆਰਟਸ 'ਚੋਂ ਰਮਨਦੀਪ ਕੌਰ ਨੇ 86 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਕਰਨਪ੍ਰੀਤ ਕੌਰ ਨੇ 85 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਮੰਨਤ ਨੇ 81 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਦੇ ਸਰਪ੍ਰਸਤ ਤੇ ਪ੍ਰਧਾਨ ਸੰਤ ਬਾਬਾ ਨਿਹਾਲ ਸਿੰਘ, ਮਾਤਾ ਯਸ਼ਪਾਲ ਕੌਰ ਅਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਸਾਰੀਆਂ ਬੱਚੀਆਂ, ਉਨ੍ਹਾਂ ਮਾਪਿਆਂ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਰਾਜਪੁਰ ਭਾਈਆਂ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24