13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੇਂਟ ਸੋਲਜਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 15-05-2026
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਸੀ. ਬੀ. ਐਸ. ਈ. ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਡਾਇਰੈਕਟਰ ਉਰਮਿਲ ਸੂਦ ਨੇ ਦੱਸਿਆ ਕਿ ਆਰਟਸ ਸਟਰੀਮ ਦੀ ਵਿਦਿਆਰਥਣ ਪ੍ਰਭਸਿਮਰਨ ਕੌਰ ਨੇ 90.2 ਫ਼ੀਸਦੀ ਅੰਕਾਂ ਨਾਲ ਸਕੂਲ 'ਚੋਂ ਪਹਿਲਾ, ਵਿਦਿਆਰਥਣ ਦੀਪਿਕਾ ਨੇ 86.6 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਸਮਿ੍ੱਧੀ ਸੈਣੀ ਨੇ 86.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਨਾਨ-ਮੈਡੀਕਲ ਸਟਰੀਮ 'ਚ ਹਰਸ਼ ਉੱਪਲ ਨੇ 86.4 ਫ਼ੀਸਦੀ ਅੰਕਾਂ ਨਾਲ ਪਹਿਲਾ, ਸਮਰਥ ਤਿਵਾੜੀ ਨੇ 85 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਸ਼ਿਵਮ ਨੇ 80.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਮੈਡੀਕਲ ਗਰੁੱਪ 'ਚ ਮਨਜਿੰਦਰ ਸਿੰਘ (83.4 ਫ਼ੀਸਦੀ) ਨੇ ਪਹਿਲਾ, ਸਿਮਰਤ ਕੌਰ ਨੇ (81.8 ਫ਼ੀਸਦੀ) ਦੂਜਾ ਤੇ ਤੁਸ਼ਾਰ ਜੱਖੂ (79 ਫ਼ੀਸਦੀ) ਨੇ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ ਤੋਂ ਵਰਿੰਦਰ ਕੌਰ (79.8 ਫ਼ੀਸਦੀ) ਨੇ ਪਹਿਲਾ ਸਥਾਨ, ਚਰਨਪ੍ਰੀਤ ਕੌਰ (76 ਫ਼ੀਸਦੀ) ਨੇ ਦੂਜਾ ਸਥਾਨ ਤੇ ਅਰੂਸ਼ੀ (76 ਫ਼ੀਸਦੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਇਰੈਕਟਰ ਮੈਡਮ ਸੂਦ ਤੇ ਸਮੂਹ ਸਟਾਫ ਨੇ ਸਕੂਲ ਪਹੁੰਚੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਸਕੂਲ ਚੱਬੇਵਾਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24