08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

14 ਸਾਲ ਬੀਤ ਜਾਣ ਬਾਅਦ ਵੀ ਨਹੀਂ ਮਿਲੀ ਵਿਭਾਗੀ ਤਰੱਕੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਹਰ ਵਰਗ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰ ਕੇ ਮੁਲਾਜ਼ਮ ਵਰਗ ਨਿਰਾਸ਼ ਪਾਈ ਜਾ ਰਹੀ ਹੈ | ਅਜਿਹੇ ਹੀ ਹਾਲਤ ਖੇਤੀਬਾੜੀ ਵਿਭਾਗ 'ਚ ਬਣੇ ਹੋਏ ਹਨ ਜਿਥੇ ਖੇਤੀਬਾੜੀ ਵਿਕਾਸ ਅਫ਼ਸਰ ਤੋਂ ਬਤੌਰ ਖੇਤੀਬਾੜੀ ਅਫ਼ਸਰ ਪਦ-ਉੱਨਤੀ ਲਈ ਜ਼ਰੂਰੀ 6 ਸਾਲ ਦੇ ਉਲਟ 14 ਸਾਲ ਬੀਤਣ ਦੇ ਬਾਵਜੂਦ ਵਿਭਾਗੀ ਤਰੱਕੀ ਦੀ ਉਡੀਕ ਕਰ ਰਹੇ ਹਨ | ਇਸ ਸੰਬੰਧੀ ਖੇਤੀਬਾੜੀ ਤੇ ਬਾਗ਼ਬਾਨੀ ਵਿਕਾਸ ਅਫ਼ਸਰਾਂ ਦੀ ਸਾਂਝੀ ਐਸੋਸੀਏਸ਼ਨ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ, ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਿਚ ਖੇਤੀਬਾੜੀ ਅਫ਼ਸਰ ਦੀਆਂ ਕੁੱਲ ਅਸਾਮੀਆਂ 223 'ਚੋਂ 95 ਅਸਾਮੀਆਂ ਖ਼ਾਲੀ ਪਈਆਂ ਹਨ | ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਦੇ ਚੱਲਦਿਆਂ ਐਸੋਸੀਏਸ਼ਨ ਵਲੋਂ ਸੰਘਰਸ਼ ਤਹਿਤ ਅੱਜ ਪੰਜਾਬ ਭਰ ਦੇ ਸਮੂਹ ਖੇਤੀਬਾੜੀ ਤੇ ਬਾਗ਼ਬਾਨੀ ਵਿਕਾਸ ਅਫ਼ਸਰ ਆਪੋ ਆਪਣੇ ਕੰਮਕਾਜ ਵਾਲੀ ਜਗ੍ਹਾ ਫ਼ੀਲਡ ਦਫ਼ਤਰ ਆਦਿ ਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾ ਦੀ ਜਾਇਜ਼ ਮੰਗ ਵੱਲ ਸਰਕਾਰ ਧਿਆਨ ਦੇਵੇ |
Ad Position 22
No active advertisement
ਪਿਛਲੀ ਖ਼ਬਰ ਫਲਾਂ ਤੇ ਸਬਜ਼ੀਆਂ ਨੂੰ ਸੁਕਾ ਕੇ ਅਤੇ ਡੱਬਾਬੰਦ ਕਰਕੇ ਕਿਸਾਨਾਂ ਦੀ ਆਮਦਨ ਵਧੇਗੀ- ਡਾ. ਢੇਰੀ ਅਗਲੀ ਖ਼ਬਰ ਬਸਪਾ ਦੀ ਸਰਕਾਰ ਬਣਦੀ ਹੈ ਤਾਂ ਕੱਚੇ ਕਰਮਚਾਰੀਆਂ ਨੂੰ 100 ਫ਼ੀਸਦੀ ਪੱਕਾ ਕਰਾਂਗੇ-ਡਾ. ਕਰੀਮਪੁਰੀ ਸਫ਼ਾਈ ਕਰਮਚਾਰੀਆਂ...
Ad Position 24