08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਫਲਾਂ ਤੇ ਸਬਜ਼ੀਆਂ ਨੂੰ ਸੁਕਾ ਕੇ ਅਤੇ ਡੱਬਾਬੰਦ ਕਰਕੇ ਕਿਸਾਨਾਂ ਦੀ ਆਮਦਨ ਵਧੇਗੀ- ਡਾ. ਢੇਰੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਗ਼ਬਾਨੀ ਵਿਭਾਗ ਵੱਲੋਂ ਫਲਾਂ ਅਤੇ ਸਬਜ਼ੀਆਂ ਨੂੰ ਸੁਕਾ ਕੇ ਅਤੇ ਡੱਬਾਬੰਦ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਲੜੀ ਤਹਿਤ ਸਿਟਰਸ ਅਸਟੇਟ ਭੂੰਗਾ ਦੇ ਸਟਾਫ਼ ਅਤੇ ਅਗਾਂਹਵਧੂ ਕਿਸਾਨਾਂ ਦੀ ਪਹਿਲੀ ਸਿਖਲਾਈ ਵਰਕਸ਼ਾਪ ਪੀ. ਐੱਚ. ਪੀ. ਟੀ. ਸੀ. ਲੁਧਿਆਣਾ ਵਿਖੇ ਲਗਾਈ ਗਈ, ਜਿਸ ਤੋਂ ਬਾਅਦ ਦੋਵਾਂ ਸੰਸਥਾਵਾਂ ਵਿਚਕਾਰ ਅਹਿਮ ਸਮਝੌਤਾ ਕੀਤਾ ਗਿਆ | ਇਸ ਸਮਝੌਤੇ ਅਨੁਸਾਰ ਆਉਣ ਵਾਲੇ ਸਮੇਂ ਵਿਚ ਪਿੰਡ-ਪਿੰਡ ਜਾ ਕੇ ਕਿਸਾਨਾਂ ਦੇ ਫਲਾਂ ਅਤੇ ਸਬਜ਼ਿਆਂ ਦੀ ਉਪਜ ਨੂੰ ਸੁਕਾਉਣ ਅਤੇ ਪ੍ਰੋਸੈਸਿੰਗ ਕਰਨ ਦੀ ਟਰੇਨਿੰਗ ਦਿੱਤੀ ਜਾਵੇਗੀ, ਜਿਸ ਦਾ ਸਾਰਾ ਖਰਚਾ ਸਿਟਰਸ ਅਸਟੇਟ ਭੂੰਗਾ ਵੱਲੋਂ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਪਾਲ ਸਿੰਘ ਢੇਰੀ ਚੇਅਰਮੈਨ-ਕਮ-ਸੀ.ਈ.ਓ. ਸਿਟਰਸ ਅਸਟੇਟ ਭੂੰਗਾ (ਹਰਿਆਣਾ) ਨੇ ਦੱਸਿਆ ਕਿ ਇਸ ਨੇਕ ਕਾਰਜ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ 25 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜੋ ਕਿ ਸੋਨਾਲੀਕਾ ਇੰਡਸਟਰੀਜ਼ ਵੱਲੋਂ ਮੰਗੇਸ਼ ਸੂਦ ਸੈਕਟਰੀ, ਰੈੱਡ ਕਰੋਸ ਜੀ ਰਾਹੀਂ ਕੰਢੀ ਖੇਤਰ ਦੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦਿੱਤੀ ਗਈ ਹੈ | ਇਸ ਦੇ ਸਬੰਧ 'ਚ ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ ਪੀ.ਐਚ.ਪੀ.ਟੀ.ਸੀ. ਲੁਧਿਆਣਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਾਧੂ ਸਬਜ਼ੀਆਂ ਅਤੇ ਫ਼ਲਾਂ ਦੀ ਪ੍ਰੋਸੈਸਿੰਗ ਕਰਨ ਉਪਰੰਤ ਉਪਜ ਦੀ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਸ ਦੇ ਸਬੰਧ ਵਿੱਚ ਸਿਟਰਸ ਅਸਟੇਟ ਭੂੰਗਾ ਦੇ ਕਾਰਜਕਾਰਨੀ ਮੈਂਬਰ ਪਰਮਜੀਤ ਸਿੰਘ ਕਾਲੂਵਾਹਰ ਅਤੇ ਸਤਵੀਰ ਸਿੰਘ ਧਾਮੀ ਨੇ ਸੋਨਾਲੀਕਾ ਇੰਡਸਟਰੀਜ਼ ਦਾ ਧੰਨਵਾਦ ਕਰਦਿਆਂ ਹੋਰ ਸਮਾਜਿਕ ਕਾਰਜਾਂ ਦੀ ਅਪੀਲ ਕੀਤੀ | ਇਸ ਮੌਕੇ ਪੀ.ਐਚ.ਪੀ.ਟੀ.ਸੀ. ਲੁਧਿਆਣਾ ਤੋਂ ਡਾ. ਰੀਤੂ ਟੱਡਨ, ਡਾ. ਸਵਾਤੀ ਤੇ ਬਾਗਬਾਨੀ ਵਿਭਾਗ ਤੋਂ ਡਾ. ਲਖਬੀਰ ਸਿੰਘ, ਐਚ.ਡੀ.ਓ., ਭੂੰਗਾ, ਡਾ. ਜਸਦੀਪ ਸਿੰਘ, ਐਚ.ਟੀ.ਏ., ਡਾ. ਕਰਨਵੀਰ ਕੌਰ, ਐਚ.ਟੀ.ਏ., ਸਮੇਤ ਅਗਾਂਹਵਧੂ ਕਿਸਾਨ ਗੁਰਕੀਰਤ ਸਿੰਘ, ਸੁਖਦੀਪ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ 14 ਸਾਲ ਬੀਤ ਜਾਣ ਬਾਅਦ ਵੀ ਨਹੀਂ ਮਿਲੀ ਵਿਭਾਗੀ ਤਰੱਕੀ
Ad Position 24