ਚੱਬੇਵਾਲ, 20 ਮਈ (ਰਾਜੀਵ ਭਾਰਦਵਾਜ)-ਨਿੱਜੀ ਕੰਪਨੀ ਦੀ ਬੱਸ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਚੱਬੇਵਾਲ ਤੋਂ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪਿੰਡ ਜੱਟਪੁਰ ਨੇੜੇ ਸਵੇਰੇ ਲਗਪਗ 10 ਵਜੇ ਇਕ ਮੋਟਰਸਾਈਕਲ ਨੰਬਰ ਪੀ.ਬੀ. 07 ਜ਼ੈਡ-9434 'ਤੇ ਸਵਾਰ ਚਾਲਕ ਇਕ ਨਿੱਜੀ ਕੰਪਨੀ ਦੀ ਬੱਸ (ਨੰਬਰ ਪੀ.ਬੀ. 07 ਏ.ਐਸ-3623) ਹੇਠਾਂ ਮੋਟਰਸਾਈਕਲ ਸਮੇਤ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਹ ਬੱਸ ਹੁਸ਼ਿਆਰਪੁਰ ਤੋਂ ਨਵਾਂਸ਼ਹਿਰ ਨੂੰ ਜਾ ਰਹੀ ਸੀ | ਮੋਟਰਸਾਈਕਲ ਸਵਾਰ ਦੀ ਪਹਿਚਾਣ ਸੰਜੀਵ ਕੁਮਾਰ ਪੁੱਤਰ ਰਾਮਪਾਲ ਵਾਸੀ ਜੱਟਪੁਰ ਵਜੋਂ ਹੋਈ ਹੈ | ਮਿ੍ਤਕ ਨੂੰ ਐਂਬੂਲੈਂਸ 'ਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਗਲੀ ਕਾਰਵਾਈ ਲਈ ਲਿਆਂਦਾ ਗਿਆ |