29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੁਲਾਜ਼ਮ ਯੂਨੀਅਨ ਦੀ ਬੈਠਕ ਵਿਚ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 22-05-2026
ਰਾਮਗੜ੍ਹ ਸੀਕਰੀ, 21 ਮਈ (ਕਟੋਚ)- ਪੀ. ਡਬਲਯੂ ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤਲਵਾੜਾ ਦੀ ਬੈਠਕ ਪ੍ਰਧਾਨ ਰਾਜੀਵ ਸ਼ਰਮਾ ਦੀ ਪ੍ਰਧਾਨਗੀ ਵਿਚ ਜਸ ਸਪਲਾਈ ਸਕੀਮ ਬਟਵਾੜਾ ਵਿਖੇ ਆਯੋਜਿਤ ਹੋਈ ਜਿਸ ਵਿਚ ਵੱਡੀ ਸੰਖਿਆ ਵਿਚ ਕਰਮਚਾਰੀਆਂ ਨੇ ਭਾਗ ਲਿਆ | ਬੈਠਕ ਦੀ ਕਾਰਵਾਈ ਸ਼ੁਰੂ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸ਼ਾਮ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੇ ਸਮਰਥਨ ਨਾਲ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ | ਜਿਸ ਦੇ ਨਤੀਜਨ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਵਿਚ ਕੜਾ ਰੋਸ ਪਾਇਆ ਜਾ ਰਿਹਾ ਹੈ | ਪ੍ਰਧਾਨ ਰਾਜੀਵ ਸ਼ਰਮਾ ਨੇ ਸਬੰਧਿਤ ਕਰਦਿਆਂ ਮੰਗ ਕੀਤੀ ਕਿ ਠੇਕਾ ਕਰਮਚਾਰੀਆਂ ਨੂੰ ਬਿਨਾਂ ਦੇਰੀ ਪੱਕਾ ਕੀਤਾ ਜਾਵੇ, ਖ਼ਾਲੀ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਬੈਠਕ ਵਿਚ ਫ਼ੈਸਲਾ ਕੀਤਾ ਕਿ ਉਕਤ ਮੰਗਾਂ ਤੇ ਸਰਕਾਰ ਵਲੋਂ ਹਾਂ ਪੱਖੀ ਫ਼ੈਸਲਾ ਨਾ ਕੀਤਾ ਤਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਜਗਦੀਸ਼ ਰਾਮ, ਰਾਜੇਸ਼ ਕੁਮਾਰ, ਜਰਨੈਲ, ਸੰਜੀਵ, ਨਰਿੰਦਰ, ਰਮਨ, ਸੁਰਿੰਦਰ, ਮਿਲਾਪ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜਤਾਲ 'ਤੇ ਅੜੇ ਸਫ਼ਾਈ ਕਰਮਚਾਰੀ, ਗੰਦਗੀ ਦੇ ਢੇਰਾਂ ਹੇਠਾਂ ਦੱਬਿਆ ਟਾਂਡਾ, ਪ੍ਰਸ਼ਾਸਨ ਖ਼ਾਮੋਸ਼ ਅਗਲੀ ਖ਼ਬਰ ਰੇਤਾ ਉਤਾਰ ਰਹੇ ਟਿੱਪਰ ਚਾਲਕ ਦੀ ਕਰੰਟ ਲੱਗਣ ਨਾਲ ਮੌਤ
Ad Position 24